ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ
ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ

ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ‘ਆਲੋਵਾਲ’ ਵਿੱਚ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਮਾਤਾ ਰਤਨ ਕੌਰ ਦੀ ਪਵਿੱਤਰ ਕੁੱਖੋਂ 5 ਅਗਸਤ, 1905 ਨੂੰ ਸ੍ਰ: ਰਾਮ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦਾ ਬਚਪਨ ਦਾ ਨਾਂ ਗ਼ੁਲਾਬ ਸਿੰਘ ਸੀ। ਸੱਚਮੁੱਚ ਹੀ ਆਪ ਸਮਾਂ ਆਉਣ ਤੋਂ ਐਸੇ ਗ਼ੁਲਾਬ ਹੋ ਨਿਬੜੇ ਜਿਸ ਦੀ ਰੂਹਾਨੀਅਤ ਦੀ ਖ਼ੁਸ਼ਬੋ ਦੁਨੀਆਂ ਦੀ ਹਰ ਨੁੱਕਰੇ ਪਹੁੰਚ ਗਈ।

ਮੁੱਢਲੀ ਵਿੱਦਿਆ ਆਪ ਨੇ ਪਿੰਡ ‘ਚੁਲੈਲਾ’ ਦੇ ਪ੍ਰਾਈਮਰੀ ਸਕੂਲ ਤੋਂ ਹਾਸਿਲ ਕੀਤੀ। ਉਸ ਤੋਂ ਬਾਅਦ ਪਟਿਆਲਾ ਦੇ ਮਾਡਲ ਸਕੂਲ ਵਿੱਚ ਦਾਖਲਾ ਲੈ ਕੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ।

ਇਸ ਦੌਰਾਨ, ਆਪਣੇ ਭੂਆ ਦੇ ਪੁਤ੍ਰ ਗਾਰਡੀਅਨ ਸ. ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਰੇਰੂ ਸਾਹਿਬ ਜਾਣ ਅਤੇ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਤ ਅਤਰ ਸਿੰਘ ਜੀ ਦੀ ਪ੍ਰੇਰਨਾ ਦੁਆਰਾ, ਗੁਲਾਬ ਸਿੰਘ ਤੋਂ ਈਸ਼ਰ ਸਿੰਘ ਬਣ ਗਏ।

1924 ਵਿੱਚ, ਵੈਰਾਗ ਦੀ ਦਸ਼ਾ ਵਿੱਚ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਰੇਰੂ ਸਾਹਿਬ ਪਹੁੰਚ ਗਏ ਅਤੇ ਸਿਮਰਨ ਅਤੇ ਸੇਵਾ ਵਿੱਚ ਰੁੱਝ ਗਏ। ਸੰਤ ਅਤਰ ਸਿੰਘ ਜੀ ਪਾਸੋਂ ਕੀਰਤਨ ਦੁਆਰਾ ਮਾਨਵਤਾ ਦੀ ਸੇਵਾ ਕਰਨ ਦਾ ਵਰਦਾਨ ਪ੍ਰਾਪਤ ਕੀਤਾ।

21 ਜਨਵਰੀ 1927 ਨੂੰ, ਸੰਤ ਅਤਰ ਸਿੰਘ ਜੀ ਨੇ ਆਪਣੇ ਸਰੀਰ ਦਾ ਪ੍ਰੀਤਿਆਗ ਕੀਤਾ। ਇਸ ਘਟਨਾ ਨੇ ਸੰਤ ਈਸ਼ਰ ਸਿੰਘ ਜੀ ਦੇ ਮਨ ਨੂੰ ਬਹੁਤ ਉਪਰਾਮਤਾ ਦਿੱਤੀ। ਇਸ ਉਪਰਾਮਤਾ ਨੂੰ ਦੂਰ ਕਰਨ ਲਈ, ਆਪ ਨੇ ਸੰਤ ਕਿਸ਼ਨ ਸਿੰਘ ਜੀ ਨਾਲ ਗੁਰਧਾਮਾਂ ਦੀ ਯਾਤਰਾ ਕੀਤੀ।

ਇਸ ਤਰ੍ਹਾਂ, ਸੰਤ ਈਸ਼ਰ ਸਿੰਘ ਜੀ ਨੇ ਰਾੜਾ ਸਾਹਿਬ ਦੀ ਢੱਕੀ ਨੂੰ ਆਪਣੀ ਤਪੋਭੂਮੀ ਬਣਾਇਆ ਅਤੇ 1936 ਵਿੱਚ ਮੌਜੂਦਾ ਅਸਥਾਨ ‘ਕਰਮਸਰ’ ਨੂੰ ਆਬਾਦ ਕੀਤਾ। ਇਹ ਅਸਥਾਨ ਗੁਰਮਤਿ ਦੇ ਪ੍ਰਚਾਰ ਦਾ ਕੇਂਦਰ ਬਣਿਆ, ਜਿੱਥੇ ਰੋਜ਼ਾਨਾ ਕਥਾ-ਕੀਰਤਨ ਅਤੇ ਮਾਹਾਵਾਰੀ ਜੋੜਮੇਲੇ ਮਨਾਏ ਜਾਂਦੇ ਸਨ।

ਦਸੰਬਰ 1949 ਵਿੱਚ, ਸੰਤ ਈਸ਼ਰ ਸਿੰਘ ਜੀ ਨੇ ਗੁਰਮਤਿ ਪ੍ਰਚਾਰ ਲਈ ਅਫਰੀਕਾ ਜਾ ਕੇ ਸੰਗਤਾਂ ਨੂੰ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਅਤੇ ਸਰਲ ਵਿਆਖਿਆ ਦੁਆਰਾ ਕ੍ਰਿਤਾਰਥ ਕੀਤਾ।

ਗੁਰਮਤਿ ਪ੍ਰਚਾਰ ਦੇ ਨਾਲ-ਨਾਲ, ਸੰਤ ਜੀ ਦੁਆਰਾ ਵਿੱਦਿਅਕ ਖੇਤਰ ਵਿੱਚ ਵੀ ਮਹਾਨ ਯੋਗਦਾਨ ਪਾਇਆ ਗਿਆ। 1945 ਵਿੱਚ ਇੱਕ ਹਾਇਰ ਸੈਕੰਡਰੀ ਸਕੂਲ ਬਣਾਇਆ ਅਤੇ 1969 ਵਿੱਚ ਇਸਨੂੰ ਡਿਗਰੀ ਕਾਲਜ ਵਿੱਚ ਤਬਦੀਲ ਕੀਤਾ।

1974 ਅਤੇ 1975 ਵਿੱਚ ਗੁਰਮਤਿ ਪ੍ਰਚਾਰ ਲਈ ਆਪ ਇੰਗਲੈਂਡ ਵੀ ਗਏ। ਆਖ਼ਰੀ ਸੁਆਸਾਂ ਤੱਕ ਗੁਰਮਤਿ ਪ੍ਰਚਾਰ ਕਰਦੇ ਰਹੇ ਅਤੇ 26 ਅਗਸਤ 1975 ਨੂੰ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀਤਿਆਗ ਕਰ ਦਿੱਤਾ।

ਜੀਵਨ ਕਥਾ, ਸੰਤ ਸੰਗਤ
ਸੰਤ ਈਸ਼ਰ ਸਿੰਘ ਜੀ, ਰਾੜਾ ਸਾਹਿਬ, ਗੁਰਮਤਿ ਪ੍ਰਚਾਰ, ਸਿੱਖ ਧਰਮ, ਸੰਤ ਬਾਬਾ


संत ईशर सिंह जी महाराज राड़ा साहिब

जिला पटियाला के एक गांव ‘आलोवाल’ में संत ईशर सिंह जी महाराज का जन्म माता रतन कौर की पवित्र कोख से 5 अगस्त 1905 को श्री राम सिंह नंबरदार के घर हुआ। आपका बचपन का नाम गुलाब सिंह था। वास्तव में आप एक ऐसे गुलाब थे जिनकी आध्यात्मिकता की खुशबू पूरी दुनिया में फैल गई।

प्रारंभिक शिक्षा आपने गांव ‘चुलेला’ के प्राइमरी स्कूल से प्राप्त की। इसके बाद आपने पटियाला के मॉडल स्कूल में दाखिला लिया और वहां से मैट्रिक तक की पढ़ाई की।

इसी दौरान, अपने फूआ के पुत्र संरक्षक सरदार दिलीप सिंह जी की प्रेरणा से आपको रेरू साहिब जाने और संत अतर सिंह जी के दर्शन करने का सौभाग्य प्राप्त हुआ। संत अतर सिंह जी की प्रेरणा से गुलाब सिंह से ईशर सिंह बन गए।

1924 में, दसवीं कक्षा का परीक्षा देने के बाद आप वैराग्य की अवस्था में संत अतर सिंह जी के चरणों में रेरू साहिब पहुंच गए। वहां आपने कई सालों तक सिमरन और सेवा में समय बिताया। संत अतर सिंह जी से कीर्तन द्वारा मानवता की सेवा करने का आशीर्वाद प्राप्त किया।

21 जनवरी 1927 को, संत अतर सिंह जी ने अपने शरीर का त्याग कर दिया। इस घटना से संत ईशर सिंह जी का मन बहुत उदास हो गया। इस उदासी को दूर करने के लिए, आपने संत किशन सिंह जी के साथ गुरुधामों की यात्रा की।

इसके बाद, आपने श्री ज्ञान सिंह ‘राड़ेवाला’ के अनुरोध को स्वीकार करते हुए गांव ‘राड़ा साहिब’ की ढक्की को अपनी तपोभूमि बना लिया। लगभग 9 साल तक आपने वहां डेरा जमाया। फिर 1936 में मौजूदा स्थान ‘करमसर’ को बसाया, जो संत करम सिंह जी महाराज होटी मर्दान वालों के नाम पर रखा गया। यह स्थान गुरमति के प्रचार का एक केंद्र बना, जहां रोजाना कथा-कीर्तन और मासिक मेलों का आयोजन किया जाने लगा।

आपने लगभग आधी सदी तक केवल हिंदुस्तान ही नहीं बल्कि दुनिया के कोने-कोने में घूमकर गुरमति का प्रचार किया। दिसंबर 1949 में आप गुरमति प्रचार के लिए अफ्रीका गए और लगभग 13 महीने तक संगतों को गुरबानी की सरल व्याख्या द्वारा कृतार्थ किया।

जीवन के अंतिम समय तक आपने गांवों और शहरों में गुरमति प्रचार की मुहिम जारी रखी। आपने गांवों और शहरों में गुरमति प्रचार के लिए केंद्र बनाए, जहां वार्षिक दीवान सजते थे। हर दीवान में अमृत संचार होता। संत जी महाराज के गुरमति प्रचार के कारण लगभग 6 लाख लोगों ने अमृत की महान दात प्राप्त की।

गुरमति प्रचार के साथ-साथ, आपने शैक्षिक क्षेत्र में भी योगदान दिया। 1945 में इस ग्रामीण इलाके में एक हायर सेकेंडरी स्कूल बनवाया। 1969 में इसे डिग्री कॉलेज में बदल दिया गया। आजकल यह दोनों संस्थान ‘सरकारी सीनियर सेकेंडरी स्कूल, करमसर’ और ‘सरकारी कॉलेज, करमसर’ के रूप में पंजाब सरकार द्वारा सफलतापूर्वक चलाए जा रहे हैं।

गुरमति प्रचार के लिए ही 1974 और 1975 में आप इंग्लैंड गए। अंत में, 26 अगस्त 1975 को समाधि में बैठते हुए, आपने इंग्लैंड के वूल्वरहैम्पटन शहर में अपने पांच भौतिक शरीर का त्याग कर दिया। आपके पार्थिव शरीर को पंजाब लाकर 1 सितंबर 1975 को गुरुद्वारा ‘बिभौर साहिब’ (नंगल) के सामने सतलुज नदी में जल प्रवाह किया गया।


Sant Ishar Singh Ji Maharaj Rara Sahib

image 1

In the village of ‘Aalowal’ in the district of Patiala, Sant Ishar Singh Ji Maharaj was born to Mata Ratan Kaur and Sardar Ram Singh Numberdar on August 5, 1905. His childhood name was Gulab Singh. Indeed, he was like a rose whose fragrance of spirituality spread to every corner of the world.

He received his early education from the primary school in the village ‘Chulela.’ Later, he enrolled in the Model School in Patiala and studied there until matriculation.

During this time, with the inspiration of his paternal aunt’s son and guardian, Sardar Dilip Singh Ji, he had the fortune to visit Reru Sahib and have the darshan of Sant Atar Singh Ji. Through Sant Atar Singh Ji’s guidance, Gulab Singh was transformed into Ishar Singh.

In 1924, after completing his tenth-grade examination, he went to Reru Sahib in a state of renunciation and spent several years there engaged in meditation and service. He received the blessing of serving humanity through Kirtan from Sant Atar Singh Ji.

On January 21, 1927, Sant Atar Singh Ji left his mortal body. This left Sant Ishar Singh Ji deeply saddened. To overcome this melancholy, he embarked on a pilgrimage to various holy places with Sant Kishan Singh Ji.

Afterward, accepting the request of Sri Gyan Singh ‘Rarrewala,’ he made the Dhakki of the village ‘Rara Sahib’ his place of penance. He spent about 9 years at this Dhakki, and in 1936, he established the current location, which he named ‘Karmsar’ after Sant Karam Singh Ji Maharaj of Hoti Mardan. This place became a center for the propagation of Gurmat, where daily discourses and monthly gatherings were held.

For almost half a century, he spread the message of Gurmat not just in India but to the far corners of the world. In December 1949, he traveled to Africa for Gurmat propagation and spent about 13 months uplifting the congregation with the simple teachings of Gurbani.

Until his last breath, he continued the mission of Gurmat propagation in villages and cities. He established centers of Gurmat propagation, where annual congregations were held. Every congregation included an Amrit Sanchar ceremony. Due to the well-organized Gurmat propagation by Sant Ji Maharaj, approximately 600,000 people received the great gift of Amrit.

In addition to Gurmat propagation, he made significant contributions to the field of education. In 1945, he established a Higher Secondary School in this rural area. In 1969, it was upgraded to a Degree College. Today, both institutions are successfully run by the Punjab government as ‘Government Senior Secondary School, Karmsar’ and ‘Government College, Karmsar.’

In 1974 and 1975, he traveled to England for Gurmat propagation. Finally, on August 26, 1975, while sitting in meditation, he left his physical body in Wolverhampton, England. His mortal remains were brought back to Punjab and on September 1, 1975, were immersed in the river Sutlej in front of Gurdwara ‘Bibhor Sahib’ (Nangal).

Short History Sant Baba Ishar Singh JI Rara Sahib Wale

ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ 5 ਅਗਸਤ 1905 ਨੂੰ ਪਿੰਡ ਆਲੋਵਾਲ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਬਾਬਾ ਜੀ ਦੇ ਮਾਤਾ-ਪਿਤਾ ਸ੍ਰੀ ਰਾਮ ਸਿੰਘ ਨੰਬਰਦਾਰ ਅਤੇ ਮਾਤਾ ਰਤਨ ਕੌਰ ਸਨ। ਬਚਪਨ ਵਿੱਚ ਬਾਬਾ ਜੀ ਦਾ ਨਾਂ ਗੁਲਾਬ ਸਿੰਘ ਸੀ। ਅਤੇ ਪਿੰਡ ਚੁਲੈਲਾ ਦੇ ਪ੍ਰਾਈਮਰੀ ਸਕੂਲ ‘ਚੋਂ ਪੜ੍ਹਾਈ ਸ਼ੁਰੂ ਕੀਤੀ, ਫਿਰ ਮਾਡਲ ਸਕੂਲ ਪਟਿਆਲਾ ਵਿੱਚ ਮੈਟ੍ਰਿਕ ਤੱਕ ਦੀ ਪੜ੍ਹਾਈ ਕੀਤੀ।

ਇਸ ਸਮੇਂ ਦੌਰਾਨ ਬਾਬਾ ਜੀ ਦੇ ਭੂਆ ਦੇ ਪੁੱਤਰ ਦਲੀਪ ਸਿੰਘ ਜੀ ਨੇ ਬਾਬਾ ਜੀ ਨੂੰ ਸੰਤ ਅਤਰ ਸਿੰਘ ਜੀ ਦੇ ਦਰਸ਼ਨ ਲਈ ਰੇਰੂ ਸਾਹਿਬ ਲੈ ਕੇ ਗਏ। ਸੰਤ ਅਤਰ ਸਿੰਘ ਜੀ ਦੀ ਸੰਗਤ ਤੋਂ ਬਾਅਦ ਗੁਲਾਬ ਸਿੰਘ ਨੇ ਅੰਮ੍ਰਿਤ ਛਕ ਕੇ ਆਪਣੇ ਨਾਂ ਦੇ ਅੱਗੇ ਈਸ਼ਰ ਸਿੰਘ ਲਾ ਲਿਆ।

ਸਾਲ 1924 ਵਿੱਚ ਮੈਟ੍ਰਿਕ ਦੇ ਪੇਪਰ ਦੇਣ ਤੋਂ ਬਾਅਦ ਬਾਬਾ ਜੀ ਦੇ ਦਿਲ ਵਿੱਚ ਵੈਰਾਗ ਦੇ ਭਾਵ ਆ ਗਏ ਅਤੇ ਬਾਬਾ ਜੀ ਨੇ ਰੇਰੂ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇੱਥੇ ਬਾਬਾ ਜੀ ਨੇ ਸਿਮਰਨ, ਸੇਵਾ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਪ੍ਰੇਰਨਾ ਲਈ।

1936 ਵਿੱਚ, ਸੰਤ ਜੀ ਨੇ ਪਿੰਡ ਰਾੜਾ ਸਾਹਿਬ ਦੀ ਢੱਕੀ ਨੂੰ ਆਪਣੀ ਤਪੋਭੂਮੀ ਬਣਾ ਲਿਆ। ਇਸ ਢੱਕੀ ਨੂੰ ਬਾਅਦ ਵਿੱਚ ਕਰਮਸਰ ਦਾ ਨਾਮ ਦਿੱਤਾ ਗਿਆ। ਇਹ ਅਸਥਾਨ ਗੁਰਮਤਿ ਪ੍ਰਚਾਰ ਦਾ ਮਹਾਨ ਕੇਂਦਰ ਬਣਿਆ, ਜਿੱਥੇ ਰੋਜ਼ਾਨਾ ਕਥਾ-ਕੀਰਤਨ ਹੁੰਦੇ ਸਨ।

ਤਕਰੀਬਨ ਅੱਧੀ ਸਦੀ ਤਕ, ਸੰਤ ਜੀ ਨੇ ਸਿਰਫ਼ ਪੰਜਾਬ ਹੀ ਨਹੀਂ ਬਲਕਿ ਸੰਸਾਰ ਦੇ ਵੱਖ-ਵੱਖ ਹਿੱਸਿਆਂ ‘ਚ ਵੀ ਗੁਰਮਤਿ ਦਾ ਪ੍ਰਚਾਰ ਕੀਤਾ। 1949 ਵਿੱਚ ਬਾਬਾ ਜੀ ਅਫਰੀਕਾ ਵੀ ਗਏ ਅਤੇ ਓਥੇ 13 ਮਹੀਨੇ ਤੱਕ ਗੁਰਬਾਣੀ ਦਾ ਪ੍ਰਚਾਰ ਕੀਤਾ। ਸੰਤ ਜੀ ਦੇ ਪ੍ਰਚਾਰ ਸਦਕਾ ਲਗਭਗ 6 ਲੱਖ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।

ਗੁਰਮਤਿ ਪ੍ਰਚਾਰ ਦੇ ਨਾਲ-ਨਾਲ, ਸੰਤ ਜੀ ਨੇ 1945 ਵਿੱਚ ਆਪਣੇ ਪਿੰਡ ਵਿੱਚ ਇੱਕ ਹਾਇਰ ਸੈਕੰਡਰੀ ਸਕੂਲ ਦੀ ਸਥਾਪਨਾ ਕੀਤੀ। 1969 ਵਿੱਚ ਇਸਨੂੰ ਡਿਗਰੀ ਕਾਲਜ ਵਿੱਚ ਬਦਲਿਆ ਗਿਆ।

ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ 1974 ਅਤੇ 1975 ਵਿੱਚ ਗੁਰਮਤਿ ਪ੍ਰਚਾਰ ਵਾਸਤੇ ਇੰਗਲੈਂਡ ਵੀ ਦੌਰਾ ਕੀਤਾ। ਆਖ਼ਰੀ ਸੁਆਸਾਂ ਤੱਕ ਗੁਰਮਤਿ ਪ੍ਰਚਾਰ ਕਰਦੇ ਰਹੇ ਅਤੇ 26 ਅਗਸਤ 1975 ਨੂੰ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਆਪਣੇ ਪੰਜ ਭੌਤਿਕ ਸਰੀਰ ਦਾ ਪ੍ਰੀਤਿਆਗ ਕਰ ਦਿੱਤਾ।

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਤੋਂ ਲੈਕੇ ਬਡੇਰੀ ਉਮਰ ਤਕ ਦਾ ਸਫਰ
ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਤੋਂ ਲੈਕੇ ਬਡੇਰੀ ਉਮਰ ਤਕ ਦਾ ਸਫਰ

ਸੰਗਤ ਜੀ ਆਓ ਆਪਾਂ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸਮਝ ਦੇ ਹਾਂ ਉਨ੍ਹਾਂ ਦੇ ਬਚਪਨ ਤੋਂ ਲੈਕੇ ਬਡੇਰੀ ਉਮਰ ਤਕ ਦਾ ਸਫਰ ਕਿਵੇਂ ਦਾ ਸੀ।

ਪ੍ਰਕਾਸ਼ ਅਤੇ ਪੜ੍ਹਾਈ

(ਗੁਰੂ) ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਅਤੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਸਨ। ਬੀਬੀ ਭਾਨੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਇਸ ਲਈ ਉਹ ਉਨ੍ਹਾਂ ਦੇ ਨਾਨਾ ਜੀ ਲਗਦੇ ਸਨ।

ਉਸ ਸਮੇਂ ਗੁਰੂ ਰਾਮਦਾਸ ਹਾਲੇ ਗੁਰੂ ਨਹੀਂ ਸਨ ਬਣੇ ਅਤੇ ਗੁਰੂ ਜੀ ਦੀ ਸੇਵਾ ਹੀ ਕਰਦੇ ਸਨ। ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਦੇ ਘਰ ਤੀਜੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਹ ਆਪਣੇ ਦੋਹਤਰੇ ਨੂੰ ਵੇਖਣ ਲਈ ਗਏ। ਪਹਿਲੀ ਨਜ਼ਰ ਹੀ ਵੇਖਦਿਆਂ ਉਨ੍ਹਾਂ ਕਹਿ ਦਿੱਤਾ,

“ਇਹ ਭਾਰੀ ਪੁਰਸ਼ ਬਣੇਗਾ।”

ਗੁਰੂ ਅਮਰਦਾਸ ਜੀ ਆਪਣੇ ਇਸ ਦੋਹਤਰੇ ਨੂੰ ਬਹੁਤ ਪਿਆਰ ਕਰਦੇ ਸਨ । ਇਸ ਲਈ (ਗੁਰੂ) ਅਰਜਨ ਦੇਵ ਵੀ ਉਨ੍ਹਾਂ ਪਾਸ ਜਾਣ ਲਈ ਉਤਾਵਲੇ ਰਹਿੰਦੇ ਸਨ। ਉਹ ਆਮ ਤੌਰ ‘ਤੇ ਗੁਰੂ ਘਰ ਵਿਚ ਹੀ ਆ ਕੇ ਖੇਡਦੇ ਸਨ । ਇਕ ਵਾਰ ਜਦ ਉਹ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਗੇਂਦ ਰਿੜ੍ਹਦੀ ਰਿੜ੍ਹਦੀ ਗੁਰੂ ਅਮਰਦਾਸ ਜੀ ਦੇ ਪਲੰਘ ਹੇਠ ਚਲੇ ਗਈ। ਗੁਰੂ ਜੀ ਉਸ ਵੇਲੇ ਆਰਾਮ ਕਰ ਰਹੇ ਸਨ । ਜਦ (ਗੁਰੂ) ਅਰਜਨ ਦੇਵ ਜੀ ਗੇਂਦ ਲੈਣ ਵਾਸਤੇ ਪਲੰਘ ਹੇਠ ਗਏ ਤਾਂ ਪਲੰਘ ਹੀ ਉੱਚਾ ਚੁਕਿਆ ਗਿਆ ਅਤੇ ਗੁਰੂ ਜੀ ਦੀ ਨੀਂਦ ਖੁੱਲ੍ਹ ਗਈ। ਮੰਜੀ ਹਿਲਦੀ ਵੇਖ ਕੇ ਉਨ੍ਹਾਂ ਸਹਿਜ ਸੁਭਾਅ ਆਖਿਆ।

“ਇਹ ਕਿਹੜਾ ਵੱਡਾ ਪੁਰਖ ਹੈ ਭਾਰੀ
ਜਿਸ ਮੰਜੀ ਹਿਲਾਈ ਸਾਡੀ ਸਾਰੀ।”

ਜਦ ਗੁਰੂ ਜੀ ਇਹ ਬਚਨ ਕਰ ਰਹੇ ਸਨ ਤਾਂ ਉਨ੍ਹਾਂ ਦੀ ਸਪੁੱਤਰੀ ਬੀਬੀ ਭਾਨੀ ਵੀ ਓਥੇ ਪੁੱਜ ਗਈ। ਉਹ ਕਹਿਣ ਲੱਗੀ, “ਇਹ ਤੁਹਾਡਾ ਦੋਹਿਤਾ ਜੇ ਦੋਹਿਤਾ।” ਜਦ ਗੁਰੂ ਜੀ ਨੇ ਇਹ ਸ਼ਬਦ ਸੁਣੇ ਤਾਂ ਉਹ ਫਿਰ ਬੋਲੇ, “ਦੋਹਿਤਾ ਬਾਣੀ ਦਾ ਬੋਹਿਥਾ।”

ਫਿਰ ਉਨ੍ਹਾਂ (ਗੁਰੂ) ਅਰਜਨ ਦੇਵ ਨੂੰ ਆਪਣੇ ਪਾਸ ਬੁਲਾ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਹਿਣ ਲੱਗੇ, “ਅੱਜ ਤੋਂ ਸਾਡੇ ਪਾਸ ਪੜ੍ਹਨੇ ਆਇਆ ਕਰ ਅਸੀਂ ਤੈਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਵਾਂਗੇ, ਰਾਗ ਵਿਦਿਆ ਸਿਖਾਵਾਂਗੇ।” ਉਨ੍ਹਾਂ ਬੀਬੀ ਭਾਨੀ ਨੂੰ. ਵੀ ਹਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ਼ ਉਨ੍ਹਾਂ ਪਾਸ ਆਇਆ ਕਰੇ। ਗੁਰੂ ਜੀ ਦੀ ਉਮਰ ਉਸ ਵੇਲੇ ਚਾਰ ਸਾਲ ਦੀ ਸੀ। ਉਹ ਬੜੀ ਦਿਲਚਸਪੀ ਨਾਲ ਪੜ੍ਹਦੇ ਸਨ ਅਤੇ ਛੇਤੀ ਹੀ ਰਾਗ ਵਿਦਿਆ ਦੇ ਵੀ ਮਾਹਰ ਹੋ ਗਏ। ਜਦ ਗੁਰੂ ਜੀ ਨੇ ਇਹ ਸਮਝ ਲਿਆ ਕਿ ਗੁਰੂ ਜੀ ਵਿਦਿਆ ਵਿਚ ਨਿਪੁੰਨ ਹੋ ਗਏ ਹਨ ਅਤੇ ਹਰ ਰਾਗ ਨੂੰ ਬੜੀ ਸੁੰਦਰ ਆਵਾਜ਼ ਵਿਚ ਗਾ ਸਕਦੇ ਹਨ

ਤਦ ਉਨ੍ਹਾਂ ਬਾਬਾ ਮੋਹਰੀ ਜੀ ਨੂੰ ਉਨ੍ਹਾਂ ਨੂੰ ਗਣਿਤ ਪੜ੍ਹਾਉਣ ਵਾਸਤੇ ਲਾ ਦਿੱਤਾ। ਬਾਬਾ ਮੋਹਰੀ ਜੀ ਗਣਿਤ ਵਿਦਿਆ ਦੇ ਬੜੇ ਮਾਹਰ ਸਨ, ਇਸ ਲਈ (ਗੁਰੂ) ਅਰਜਨ ਦੇਵ ਨੂੰ ਉਨ੍ਹਾਂ ਗਣਿਤ ਵਿਦਿਆ ਵਿਚ ਚੰਗਾ ਮਾਹਰ ਬਣਾ ਦਿੱਤਾ। ਹਿੰਦੀ, ਸੰਸਕ੍ਰਿਤ ਪੜਾਉਣ ਵਾਸਤੇ ਪੰਡਤ ਬੇਣੀ ਦੀ ਜ਼ਿੰਮੇਵਾਰੀ ਲਾ ਦਿੱਤੀ।

ਉਸ ਸਮੇਂ ਮੁਸਲਮਾਨੀ ਹਕੂਮਤ ਹੋਣ ਕਰਕੇ ਫ਼ਾਰਸੀ ਦਫਤਰੀ ਭਾਸ਼ਾ ਸੀ। ਇਸ ਲਈ ਇਕ ਫ਼ਾਰਸੀ ਦੇ ਮੌਲਵੀ ਨੂੰ ਉਨ੍ਹਾਂ ਨੂੰ ਫ਼ਾਰਸੀ ਪੜ੍ਹਾਉਣ ਵਾਸਤੇ ਨਿਯੁੱਕਤ ਕਰ ਦਿੱਤਾ। (ਗੁਰੂ) ਅਰਜਨ ਦੇਵ ਜੀ ਨੇ ਆਪਣੀ ਦਸ ਸਾਲ ਦੀ ਉਮਰ ਤਕ ਹਰ ਪ੍ਰਕਾਰ ਦੀ ਪੜ੍ਹਾਈ ਮੁਕੰਮਲ ਕਰ ਲਈ।

ਪਰ ਸਭ ਤੋਂ ਵੱਧ ਉਨ੍ਹਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਸੀ, ਉਹ ਗੁਰਬਾਣੀ ਨੂੰ ਜ਼ਬਾਨੀ ਯਾਦ ਕਰਕੇ ਅਤੇ ਸ਼ਾਮ ਨੂੰ ਆਪਣੇ ਪਿਤਾ ਸ੍ਰੀ ਰਾਮਦਾਸ ਜੀ ਨੂੰ ਸੁਣਾਉਂਦੇ। (ਗੁਰੂ) ਰਾਮਦਾਸ ਜੀ ਉਨ੍ਹਾਂ ਦੀ ਰਾਗ ਵਿਦਿਆ ਦੀ ਏਨੀ ਮੁਹਾਰਤ ਵੇਖ ਕੇ ਬਹੁਤ ਪ੍ਰਸੰਨ ਹੁੰਦੇ ।

(ਗੁਰੂ) ਅਰਜਨ ਦੇਵ ਨੂੰ ਘੋੜ ਸਵਾਰੀ ਅਤੇ ਨੇਜ਼ੇ ਬਾਜ਼ੀ ਦਾ ਵੀ ਬਹੁਤ ਸ਼ੌਕ ਸੀ। ਉਹ ਜਦ ਸਵੇਰੇ ਆਪਣੇ ਪਿਤਾ ਜੀ ਅਤੇ ਭਰਾਵਾਂ ਨਾਲ ਸੈਰ ਕਰਨ ਜਾਂਦੇ ਤਾਂ ਘੋੜ ਸਵਾਰੀ ਦੇ ਹਰ ਦਾਅ ਪੇਚ ਚੰਗੀ ਤਰ੍ਹਾਂ ਸਿੱਖਦੇ। ਕਈ ਵਾਰ ਭਰਾਵਾਂ ਵਿਚ ਨੇਜ਼ੇ ਬਾਜ਼ੀ ਦਾ ਮੁਕਾਬਲਾ ਵੀ ਹੁੰਦਾ। ਭਾਵੇਂ ਬਾਬਾ ਮਹਾਂਦੇਵ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ ਲੈਂਦੇ ਪਰ ਜਦ ਉਨ੍ਹਾਂ ਦਾ ਵੱਡਾ ਭਰਾ ਪ੍ਰਿਥੀ ਚੰਦ ਉਨ੍ਹਾਂ ਪਾਸੋਂ ਹਾਰ ਜਾਂਦਾ ਤਾਂ ਉਹ ਬਹੁਤ ਦੁੱਖੀ ਹੁੰਦੇ। ਕਿਉਂਕਿ ਉਹ ਵੇਖਦਾ ਸੀ ਕਿ ਦਸ ਸਾਲ ਦੀ ਉਮਰ ਵਿਚ ਉਹ ਇਕ ਚੰਗਾ ਵਿਦਵਾਨ, ਇਕ ਵਧੀਆ ਘੋੜ ਸਵਾਰ ਤੇ ਨਿਪੁੰਨ ਤੀਰ-ਅੰਦਾਜ਼ ਬਣ ਗਿਆ ਸੀ।

(ਗੁਰੂ) ਅਰਜਨ ਦੇਵ ਜੀ ਬਾਬਾ ਮੋਹਨ ਜੀ ਦਾ ਵੀ ਬਹੁਤ ਸਤਿਕਾਰ ਕਰਦੇ ਸਨ, ਉਹ ਉਨ੍ਹਾਂ ਨੂੰ ਪੂਰਨ ਸੰਤ ਸਮਝਦੇ ਸਨ। ਆਪਣੇ ਮਾਤਾ-ਪਿਤਾ ਨਾਲ ਵੀ ਉਨ੍ਹਾਂ ਦਾ ਬਹੁਤ ਪਿਆਰ ਸੀ । ਉਹ ਸਦਾ ਉਨ੍ਹਾਂ ਸੰਗ ਰਹਿੰਦੇ ਸਨ ਅਤੇ ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਸਨ।

ਮਾਤਾ ਭਾਨੀ ਨੇ ਉਨ੍ਹਾਂ ਨੂੰ ਭਾਣਾ ਮੰਨਣਾ ਸਿਖਾਇਆ ਅਤੇ ਗੁਰੂ ਰਾਮਦਾਸ ਜੀ ਨੇ ਸੱਚੀ ਸੁੱਚੀ ਸੇਵਾ ਦ੍ਰਿੜ੍ਹ ਕਰਾਈ।

Guru Arjan Dev Ji copy 4
Guru Arjan Dev Ji copy 5