Hukamnama | Sri Darbar Sahib | Hukamnama Sri Darbar Sahib Today
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 577
ਸਲੋਕੁ ॥
ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥ਨਾਨਕ ਸੁਣੀਅਰ ਤੇ ਪਰਵਾਣੁ ਜੋ ਸੁਣੇਦੇ ਸਚੁ ਧਣੀ ॥੧॥ਛੰਤ ॥ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥ਸੇ ਸਹਜਿ ਸੁਹੇਲੇ ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥ਸੇ ਸਹਜਿ ਸੁਹੇਲੇ ਗੁਣਹ ਅਮੋਲੇ ਜਗਤ ਉਧਾਰਣ ਆਏ ॥ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰਿ ਲਘਾਏ ॥ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥ਸਲੋਕੁ ॥ਲੋਇਣ ਲੋਈ ਡਿਠ ਪਿਆਸ ਨ ਬੂਝੈ ਮੂ ਘਣੀ ॥ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥ਛੰਤੁ ॥ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥ਸੇ ਸਾਚੀ ਦਰਗਹ ਭਾਣੇ ਰਾਮ ॥ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥ਸੇਈ ਸਜਣ ਸੰਤ ਸੇ ਸੁਖੀਏ ਠਾਕੁਰ ਅਪਣੇ ਭਾਣੇ ॥ਕਹੁ ਨਾਨਕ ਜਿਨ ਹਰਿ ਪ੍ਰਭੁ ਡਿਠਾ ਤਿਨ ਕੈ ਸਦ ਕੁਰਬਾਣੇ ॥੨॥ਸਲੋਕੁ ॥ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥ਛੰਤੁ ॥ਤਿਨ ਖੰਨੀਐ ਵੰਞਾਂ ਜਿਨ ਮੇਰਾ ਹਰਿ ਪ੍ਰਭੁ ਡੀਠਾ ਰਾਮ ॥ਜਨ ਚਾਖਿ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ਸਲੋਕੁ ॥ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ਛੰਤੁ ॥ਮਿਲਿ ਜਲੁ ਜਲਹਿ ਖਟਾਨਾ ਰਾਮ ॥ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀ ॥ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥
ਅਰਥ: ਹੇ ਭਾਈ! ਨਾਸਵੰਤ ਪਦਾਰਥਾਂ ਦੀ ਗੱਲ ਕੀਹ ਸੁਣਦਾ ਹੈਂ? (ਇਹ ਪਦਾਰਥ ਤਾਂ) ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ । ਹੇ ਨਾਨਕ! (ਸਿਰਫ਼) ਉਹ ਕੰਨ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤਿ-ਸਾਲਾਹ) ਨੂੰ ਸੁਣਦੇ ਹਨ ।੧।ਛੰਤ ॥ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ ।ਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ ।ਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਨੂੰ ਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਸਤੇ ਆਉਂਦੇ ਹਨ ।ਹੇ ਭਾਈ! ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ (ਆਪ ਨਾਮ ਜਪਣ ਵਾਲੇ ਮਨੁੱਖ) ਅਨੇਕਾਂ ਨੂੰ (ਪ੍ਰਭੂ-ਚਰਨਾਂ ਵਿਚ ਜੋੜ ਕੇ) ਪਾਰ ਲੰਘਾ ਦੇਂਦੇ ਹਨ ।ਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ ।ਹੇ ਨਾਨਕ ਜੀ! ਆਖੋ—ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਨੂੰ ਸੁਣਿਆ ਹੈ ।੧।ਸਲੋਕੁ ॥ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ ।ਹੇ ਨਾਨਕ ਜੀ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ।੧।ਛੰਤੁ ॥ਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,ਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ ।ਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ,ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ।ਉਹ ਮਨੁੱਖ ਪਰਮਾਤਮਾ ਦੇ ਨਾਮ-ਰਸ ਨਾਲ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜੇ ਰਹਿੰਦੇ ਹਨ ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ ।ਹੇ ਭਾਈ! ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ । ਹੇ ਨਾਨਕ ਜੀ! ਆਖੋ—ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ।੨।ਸਲੋਕੁ ॥ਹੇ ਭਾਈ! ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ।ਹੇ ਨਾਨਕ ਜੀ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ।੧।ਛੰਤੁ ॥ਮੈਂ ਉਹਨਾਂ ਮਨੁੱਖਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ ।ਉਹ ਮਨੁੱਖ (ਪਰਮਾਤਮਾ ਦਾ ਨਾਮ-ਰਸ) ਚੱਖ ਕੇ (ਦੁਨੀਆ ਦੇ ਪਦਾਰਥਾਂ ਵੱਲੋਂ) ਰੱਜ ਜਾਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ ।ਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ, ਪਰਮਾਤਮਾ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ ।ਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ ।ਉਹ ਮਨੁੱਖ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ ।ਹੇ ਨਾਨਕ ਜੀ! ਆਖੋ—ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ।੩।ਸਲੋਕੁ ॥ਹੇ ਨਾਨਕ ਜੀ! ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ ।(ਹੇ ਭਾਈ!) ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ।੧।ਛੰਤੁ ॥(ਹੇ ਭਾਈ! ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ(ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ ।ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ ।(ਉਸ ਨੂੰ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ ।ਹੇ ਨਾਨਕ ਜੀ! ਉਸ ਮਨੁੱਖ ਦੇ ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ।੪।੨।
सलोकु ॥
किआ सुणेदो कूड़ु वंञनि पवण झुलारिआ ॥नानक सुणीअर ते परवाणु जो सुणेदे सचु धणी ॥१॥छंत ॥तिन घोलि घुमाई जिन प्रभु स्रवणी सुणिआ राम ॥से सहजि सुहेले जिन हरि हरि रसना भणिआ राम ॥से सहजि सुहेले गुणह अमोले जगत उधारण आए ॥भै बोहिथ सागर प्रभ चरणा केते पारि लघाए ॥जिन कंउ क्रिपा करी मेरै ठाकुरि तिन का लेखा न गणिआ ॥कहु नानक तिसु घोलि घुमाई जिनि प्रभु स्रवणी सुणिआ ॥१॥सलोकु ॥लोइण लोई डिठ पिआस न बूझै मू घणी ॥नानक से अखड़ीआं बिअंनि जिनी डिसंदो मा पिरी ॥१॥ छंतु ॥जिनी हरि प्रभु डिठा तिन कुरबाणे राम ॥से साची दरगह भाणे राम ॥ठाकुरि माने से परधाने हरि सेती रंगि राते ॥हरि रसहि अघाए सहजि समाए घटि घटि रमईआ जाते ॥सेई सजण संत से सुखीए ठाकुर अपणे भाणे ॥कहु नानक जिन हरि प्रभु डिठा तिन कै सद कुरबाणे ॥२॥सलोकु ॥देह अंधारी अंध सुंञी नाम विहूणीआ ॥नानक सफल जनंमु जै घटि वुठा सचु धणी ॥१॥छंतु ॥तिन खंनीऐ वंञां जिन मेरा हरि प्रभु डीठा राम ॥जन चाखि अघाणे हरि हरि अंम्रितु मीठा राम ॥हरि मनहि मीठा प्रभू तूठा अमिउ वूठा सुख भए ॥दुख नास भरम बिनास तन ते जपि जगदीस ईसह जै जए ॥मोह रहत बिकार थाके पंच ते संगु तूटा ॥कहु नानक तिन खंनीऐ वंञा जिन घटि मेरा हरि प्रभु वूठा ॥३॥सलोकु ॥जो लोड़ीदे राम सेवक सेई कांढिआ ॥नानक जाणे सति सांई संत न बाहरा ॥१॥छंतु ॥मिलि जलु जलहि खटाना राम ॥संगि जोती जोति मिलाना राम ॥संमाइ पूरन पुरख करते आपि आपहि जाणीऐ ॥तह सुंनि सहजि समाधि लागी एकु एकु वखाणीऐ ॥आपि गुपता आपि मुकता आपि आपु वखाना ॥नानक भ्रम भै गुण बिनासे मिलि जलु जलहि खटाना ॥४॥२॥
अर्थ: हे भाई! नाशवंत पदार्थों की बात क्या सुनता है? (ये पदार्थ तो) हवा के बुल-बुलों की तरह उड़ जाते हैं। हे नानक (सिर्फ) वह कान (परमात्मा की हजूरी में) कबूल हैं जो सदा स्थिर रहने वाले मालिक प्रभू (की सिफत सालाह) को सुनते हैं।1। छंत। हे भाई! जिन मनुष्यों ने अपने कानों से प्रभू (का नाम) सुना है, उनसे मैं सदके कुर्बान जाता हूँ। जो मनुष्य अपनी जीभ से परमात्मा का नाम जपते हैं वे आत्मिक अडोलता में टिक के सुखी रहते हैं। वे मनुष्य आत्मिक अडोलता में रह के सुखी जीवन जीते हैं, वे अमूल्य गुणवान हो जाते हैं, वे तो जगत को संसार-समुंद्र से पार लंघाने के लिए आते हैं। हे भाई! इस भयानक संसार-समुंद्र से पार लांघने के वास्ते परमात्मा के चरण जहाज हैं (खुद नाम जपने वाले मनुष्य) अनेकों को (प्रभू-चरनों में जोड़ के) पार लंघा देते हैं। मेरे मालिक प्रभू ने जिन पर मेहर (की निगाह) की, उनके कर्मों के हिसाब करने उसने छोड़ दिए। हे नानक! कह– मैं उस मनुष्य से सदके कुर्बान जाता हूँ जिसने अपने कानों से परमात्मा (की सिफत सालाह) को सुना है।1। मैंने अपनी आँखों से जगत को देखा है, (अभी भी) मुझे (जगत को देखने की प्यास) बहुत है, ये प्यास बुझती नहीं। हे नानक! जिन आँखों ने मेरे प्यारे प्रभू को देखा, वे आँखें और किस्म की हैं (उन आँखों को दुनियावी पदार्थ देखने की लालसा नहीं होती)।1। छंतु। मैं उनसे सदके हूँ, जिन्होंने परमात्मा के दर्शन किए हैं, वे (भाग्यशाली) लोग सदा-स्थिर प्रभू की हजूरी में शोभा देते हैं। जिन जीवों को मालिक प्रभू ने आदर-मान दिया है, (हर जगह) जाने माने जाते हैं, वे परमात्मा के चरणों में जुड़े रहते हैं, परमात्मा के प्रेम-रंग में रंगे रहते हैं। वे मनुष्य परमात्मा के नाम-रस से (दुनियावी पदार्थों की तरफ से) तृप्त रहते हैं वे आत्मिक अडोलता में लीन रहते हैं, वे मनुष्य परमात्मा को हरेक शरीर में बसता पहचानते हैं। हे भाई! वही मनुष्य भले हैं, संत हैं, सुखी हैं, जो अपने मालिक प्रभू को पसंद हैं। हे नानक! कह– जिन मनुष्यों ने हरी प्रभू के दर्शन कर लिए हैं, मैं उनसे सदा सदके जाता हूँ।2। हे भाई! जो शरीर परमात्मा के नाम से वंचित रहता है, वह माया के मोह के अंधेरे में अंधा हुआ रहता है। हे नानक! उस मनुष्य का जीवन कामयाब है जिसके दिल में सदा कायम रहने वाला मालिक-प्रभू आ बसता है।1। छंतु। मैं उन मनुष्यों पर से सदा सदके कुर्बान जाता हूँ जिन्होंने मेरे हरी-प्रभू के दर्शन कर लिए हैं। वे मनुष्य (परमात्मा का नाम-रस) चख के (दुनियावी पदार्थों की ओर से) तृप्त हो जाते हैं, उनको आत्मिक जीवन देने वाला परमात्मा का नाम-जल मीठा लगता है। परमात्मा उनके मन को भाता है, परमात्मा उन पर प्रसन्न हो जाता है, उनके अंदर आत्मिक जीवन देने वाला नाम-जल आ बसता है, उनको सारे आनंद प्राप्त हो जाते हैं। जगत के मालिक प्रभू की जै-जैकार कह कह के उनके शरीर से दुख व भ्रम दूर हो जाते हैं। वे मनुष्य मोह से रहित हो जाते हैं, उनके अंदर से विकार समाप्त हो जाते हैं, कामादिक पाँचों से उनका साथ टूट जाता है। हे नानक! कह– जिन मनुष्यों के हृदय में मेरा हरी-प्रभू आ बसा है मैं उनसे सदके कुर्बान जाता हूँ।3। हे नानक! जो मनुष्य परमात्मा को प्यारे लगते हैं, वही (असल) सेवक कहलवाते हैं। (हे भाई!) सच जान, मालिक प्रभू संतों से अलग नहीं है।1। छंतु। (हे भाई! जैसे) पानी पानी में मिल के एक-रूप हो जाता है (वैसे ही सेवक की) आत्मा परमात्मा के साथ मिली रहती है। पूर्ण सर्व-व्यापक करतार ने जिस सेवक को अपने में लीन कर लिया, उसके अंदर ये समझ पैदा हो जाती है कि (हर जगह) परमात्मा खुद ही खुद है, उसका हृदय (विकारों से) शून्य हो जाता है, आत्मिक अडोलता में उसकी समाधि लगी रहती है, उसके हृदय में एक परमात्मा की ही सिफत सालाह होती रहती है। (उसको निश्चय बना रहता है कि) परमात्मा सारे संसार में खुद ही छुपा हुआ है, फिर भी वह खुद माया के मोह से रहित है (हर जगह व्यापक होने के कारण) वह खुद ही अपने आप को सिमर रहा है। हे नानक! उस मनुष्य के अंदर से भ्रम-डर और माया के तीन गुण नाश हो जाते हैं, (वह ऐसे परमात्मा के साथ एक-रूप हुआ रहता है, जैसे) पानी पानी में मिल के एक-रूप हो जाता है।4।2।
Salok ||
Kiaa Sunaedho Koorr Vannjan Pavan Jhulaariaa || Naanak Suneear Thae Paravaan Jo Sunaedhae Sach Dhhanee ||1|| Shhanth || Thin Ghol Ghumaaee Jin Prabh Sravanee Suniaa Raam || Sae Sehaj Suhaelae Jin Har Har Rasanaa Bhaniaa Raam || Sae Sehaj Suhaelae Guneh Amolae Jagath Oudhhaaran Aaeae || Bhai Bohithh Saagar Prabh Charanaa Kaethae Paar Laghaaeae || Jin Kano Kirapaa Karee Maerai Thaakur Thin Kaa Laekhaa N Ganiaa || Kahu Naanak This Ghol Ghumaaee Jin Prabh Sravanee Suniaa ||1|| Salok || Loein Loee Ddith Piaas N Bujhai Moo Ghanee || Naanak Sae Akharreeaaan Biann Jinee Ddisandho Maa Piree ||1|| Shhanth || Jinee Har Prabh Ddithaa Thin Kurabaanae Raam || Sae Saachee Dharageh Bhaanae Raam || Thaakur Maanae Sae Paradhhaanae Har Saethee Rang Raathae || Har Rasehi Aghaaeae Sehaj Samaaeae Ghatt Ghatt Rameeaa Jaathae || Saeee Sajan Santh Sae Sukheeeae Thaakur Apanae Bhaanae || Kahu Naanak Jin Har Prabh Ddithaa Thin Kai Sadh Kurabaanae ||2|| Salok || Dhaeh Andhhaaree Andhh Sunnjee Naam Vihooneeaa || Naanak Safal Jananm Jai Ghatt Vuthaa Sach Dhhanee ||1|| Shhanth || Thin Khanneeai Vannjaan Jin Maeraa Har Prabh Ddeethaa Raam || Jan Chaakh Aghaanae Har Har Anmrith Meethaa Raam || Har Manehi Meethaa Prabhoo Thoothaa Amio Voothaa Sukh Bheae || Dhukh Naas Bharam Binaas Than Thae Jap Jagadhees Eeseh Jai Jeae || Moh Rehath Bikaar Thhaakae Panch Thae Sang Thoottaa || Kahu Naanak Thin Khanneeai Vannjaa Jin Ghatt Maeraa Har Prabh Voothaa ||3|| Salok || Jo Lorreedhae Raam Saevak Saeee Kaandtiaa || Naanak Jaanae Sath Saanee Santh N Baaharaa ||1|| Shhanth || Mil Jal Jalehi Khattaanaa Raam || Sang Jothee Joth Milaanaa Raam || Sanmaae Pooran Purakh Karathae Aap Aapehi Jaaneeai || Theh Sunn Sehaj Samaadhh Laagee Eaek Eaek Vakhaaneeai || Aap Gupathaa Aap Mukathaa Aap Aap Vakhaanaa || Naanak Bhram Bhai Gun Binaasae Mil Jal Jalehi Khattaanaa ||4||2||
Why do you listen to falsehood? It shall vanish like a gust of wind. O Nanak Ji, those ears are acceptable, which listen to the True Master. ||1|| Chhant: I am a sacrifice to those who listen with their ears to the Lord God. Blissful and comfortable are those, who with their tongues chant the Name of the Lord, Har, Har. They are naturally embellished, with priceless virtues; they have come to save the world. God’s Feet are the boat, which carries so many across the terrifying world-ocean. Those who are blessed with the favor of my Lord and Master, are not asked to render their account. Says Nanak Ji, I am a sacrifice to those who listen to God with their ears. ||1|| Shalok: With my eyes, I have seen the Light of the Lord, but my great thirst is not quenched. O Nanak Ji, those eyes are different, which behold my Husband Lord. ||1|| Chhant: I am a sacrifice to those who have seen the Lord God. In the True Court of the Lord, they are approved. They are approved by their Lord and Master, and acclaimed as supreme; they are imbued with the Lord’s Love. They are satiated with the sublime essence of the Lord, and they merge in celestial peace; in each and every heart, they see the all-pervading Lord. They alone are the friendly Saints, and they alone are happy, who are pleasing to their Lord and Master. Says Nanak Ji, I am forever a sacrifice to those who have seen the Lord God. ||2|| Shalok: The body is blind, totally blind and desolate, without the Naam. O Nanak Ji, fruitful is the life of that being, within whose heart the True Lord and Master abides. ||1|| Chhant: I am cut into pieces as a sacrifice, to those who have seen my Lord God. His humble servants partake of the Sweet Ambrosial Nectar of the Lord, Har, Har, and are satiated. The Lord seems sweet to their minds; God is merciful to them, His Ambrosial Nectar rains down upon them, and they are at peace. Pain is eliminated and doubt is dispelled from the body; chanting the Name of the Lord of the World, their victory is celebrated. They are rid of emotional attachment, their sins are erased, and their association with the five passions is broken off. Says Nanak Ji, I am every bit a sacrifice to those, within whose hearts my Lord God abides. ||3|| Shalok: Those who long for the Lord, are said to be His servants. Nanak knows this Truth, that the Lord is not different from His Saint. ||1|| Chhant: As water mixes and blends with water, so does one’s light mix and blend with the Lord’s Light. Merging with the perfect, all-powerful Creator, one comes to know his own self. Then, he enters the celestial state of absolute Samaadhi, and speaks of the One and Only Lord. He Himself is unmanifest, and He Himself is liberated; He Himself speaks of Himself. O Nanak Ji, doubt, fear and the limitations of the three qualities are dispelled, as one merges into the Lord, like water blending with water. ||4||2||
Hukamnama, Hukamnama Today, Hukamnama Sahib, Hukamnama Amritsar, Hukamnama Amritsar Today, Hukamnama Darbar Sahib, Hukamnama Darbar Sahib Today, Hukamnama Sri Darbar Sahib Today, Hukamnama From Amritsar Today, Hukamnama From Amritsar Today Live, Hukamnama Sri Darbar Sahib Today Live, Hukamnama From Amritsar Today With Meaning, Hukamnama From Amritsar Today Evening, Hukamnama Amritsar Darbar Sahib, Hukamnama Amritsar Sahib, Aaj Da Hukamnama, Ajj Da Hukamnama, Aj Da Hukamnama, Aaj Ka Hukamnama, Aaj Ka Hukamnama Darbar Sahib, Ajj Da Hukamnama Darbar Sahib Amritsar, Aaj Da Hukamnama Amritsar, Aaj Da Hukamnama Harmandir Sahib, Aaj Da Hukamnama Sri Harmandir Sahib, Aj Da Hukamnama Golden Temple In Punjabi, Amritsar Hukamnama, Hukamnama Ang, Hukamnama Ardas, Hukamnama App, Shabad Lyrics In Punjabi, Shabad Lyrics In Hindi, Shabad Lyrics In English, Darbar Sahib Live, Live Darbar Sahib, Live From Sri Darbar Sahib, Live Gurbani Sri Darbar Sahib, Harmandir Sahib, Harmandir Sahib Live, Manji Sahib Katha, Live From Sri Harmandir Sahib, Sri Darbar Sahib, Sri Amritsar Sahib, Shiromani Gurdwara Parbandhak Committee, SGPC Amritsar, SGPC Sri Amritsar, SGPC Latest, SGPC News, Sikh News Updates, Sikh Sargarmiyan, Shiromani Gurdwara, Waheguru Ji, Amritsar Live
DATES WHEN THIS MUKHWAK COMES
04 October 2026





