Ang 759
ਰਾਗੁ ਸੂਹੀ ਅਸਟਪਦੀਆ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਉਰਝਿ ਰਹਿਓ ਬਿਖਿਆ ਕੈ ਸੰਗਾ ॥ ਮਨਹਿ ਬਿਆਪਤ ਅਨਿਕ ਤਰੰਗਾ ॥੧॥ ਮੇਰੇ ਮਨ ਅਗਮ ਅਗੋਚਰ ॥ ਕਤ ਪਾਈਐ ਪੂਰਨ ਪਰਮੇਸਰ ॥੧॥ ਰਹਾਉ ॥ ਮੋਹ ਮਗਨ ਮਹਿ ਰਹਿਆ ਬਿਆਪੇ ॥ ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥੨॥ ਬਸਇ ਕਰੋਧੁ ਸਰੀਰਿ ਚੰਡਾਰਾ ॥ ਅਗਿਆਨਿ ਨ ਸੂਝੈ ਮਹਾ ਗੁਬਾਰਾ ॥੩॥ ਭ੍ਰਮਤ ਬਿਆਪਤ ਜਰੇ ਕਿਵਾਰਾ ॥ ਜਾਣੁ ਨ ਪਾਈਐ ਪ੍ਰਭ ਦਰਬਾਰਾ ॥੪॥ ਆਸਾ ਅੰਦੇਸਾ ਬੰਧਿ ਪਰਾਨਾ ॥ ਮਹਲੁ ਨ ਪਾਵੈ ਫਿਰਤ ਬਿਗਾਨਾ ॥੫॥ ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥ ਫਿਰਤ ਪਿਆਸ ਜਿਉ ਜਲ ਬਿਨੁ ਮੀਨਾ ॥੬॥ ਕਛੂ ਸਿਆਨਪ ਉਕਤਿ ਨ ਮੋਰੀ ॥ ਏਕ ਆਸ ਠਾਕੁਰ ਪ੍ਰਭ ਤੋਰੀ ॥੭॥ ਕਰਉ ਬੇਨਤੀ ਸੰਤਨ ਪਾਸੇ ॥ ਮੇਲਿ ਲੈਹੁ ਨਾਨਕ ਅਰਦਾਸੇ ॥੮॥ ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥ ਨਾਨਕ ਤ੍ਰਿਪਤੇ ਪੂਰਾ ਪਾਇਆ ॥੧॥ ਰਹਾਉ ਦੂਜਾ ॥੧॥
ਅਰਥ: ਹੇ ਮੇਰੇ ਮਨ! ਉਹ ਪੂਰਨ ਪਰਾਮਤਮਾ ਕਿਵੇਂ ਲੱਭੇ? ਮਨੁੱਖ ਦੀ ਅਕਲ ਦੀ ਪਹੁੰਚ ਤੋਂ ਉਹ ਪਰੇ ਹੈ, ਗਿਆਨ-ਇੰਦ੍ਰਿਆਂ ਦੀ ਸਹਾਇਤਾ ਨਾਲ ਭੀ ਉਸ ਤਕ ਨਹੀਂ ਅੱਪੜ ਸਕੀਦਾ।੧।ਰਹਾਉ। ਮਨੁੱਖ ਮਾਇਆ ਦੀ ਸੰਗਤਿ ਵਿਚ ਫਸਿਆ ਰਹਿੰਦਾ ਹੈ, ਮਨੁੱਖ ਦੇ ਮਨ ਨੂੰ (ਲੋਭ ਦੀਆਂ) ਅਨੇਕਾਂ ਲਹਿਰਾਂ ਦਬਾਈ ਰੱਖਦੀਆਂ ਹਨ।੧। ਮੋਹ ਦੀ ਮਗਨਤਾ ਵਿਚ ਦਬਾਇਆ ਰਹਿੰਦਾ ਹੈ, (ਹਰ ਵੇਲੇ ਇਸ ਨੂੰ ਮਾਇਆ ਦੀ) ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਕਿਸੇ ਵੇਲੇ ਭੀ (ਇਸ ਦਾ ਮਨ) ਰੱਜਦਾ ਨਹੀਂ।੨। ਮਨੁੱਖ ਦੇ ਸਰੀਰ ਵਿਚ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਇਸ ਦੇ ਜੀਵਨ-ਸਫ਼ਰ ਵਿਚ) ਬੜਾ ਹਨੇਰਾ ਰਹਿੰਦਾ ਹੈ (ਜਿਸ ਕਰਕੇ ਇਸ ਨੂੰ ਸਹੀ ਜੀਵਨ-ਰਸਤਾ) ਨਹੀਂ ਸੁੱਝਦਾ (ਦਿੱਸਦਾ) ।੩। ਭਟਕਣਾ ਅਤੇ ਮਾਇਆ ਦਾ ਦਬਾਉ-(ਹਰ ਵੇਲੇ) ਇਹ ਦੋ ਕਿਵਾੜ ਵੱਜੇ ਰਹਿੰਦੇ ਹਨ, ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿਚ ਪਹੁੰਚ ਨਹੀਂ ਸਕਦਾ।੪। ਮਨੁੱਖ ਹਰ ਵੇਲੇ ਮਾਇਆ ਦੀ ਆਸਾ ਅਤੇ ਚਿੰਤਾ-ਫ਼ਿਕਰ ਦੇ ਬੰਧਨ ਵਿਚ ਪਿਆ ਰਹਿੰਦਾ ਹੈ, ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਪਰਦੇਸੀਆਂ ਵਾਂਗ (ਰਾਹੋਂ ਖੁੰਝਾ ਹੋਇਆ) ਭਟਕਦਾ ਫਿਰਦਾ ਹੈ।੫। ਹੇ ਭਾਈ! ਮਨੁੱਖ ਸਾਰੀਆਂ ਮਾਨਸਕ ਬੀਮਾਰੀਆਂ ਦੇ ਵਸ ਵਿਚ ਆਇਆ ਰਹਿੰਦਾ ਹੈ, ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਹੈ।੬। ਹੇ ਪ੍ਰਭੂ! ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ) ਮੇਰੀ ਕੋਈ ਚਤੁਰਾਈ ਕੋਈ ਵਿਚਾਰ ਨਹੀਂ ਚੱਲ ਸਕਦੀ। ਹੇ ਮੇਰੇ ਮਾਲਕ! ਸਿਰਫ਼ ਤੇਰੀ (ਸਹਾਇਤਾ ਦੀ ਹੀ) ਆਸ ਹੈ (ਕਿ ਉਹ ਬਚਾ ਲਏ) ।੭। ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਅੱਗੇ ਬੇਨਤੀ ਕਰਦਾ ਹਾਂ, ਅਰਜ਼ੋਈ ਕਰਦਾ ਹਾਂ ਕਿ ਮੈਨੂੰ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖਣ।੮। ਹੇ ਨਾਨਕ! ਆਖ-) ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਤੇ, ਉਹਨਾਂ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ।੧। ਰਹਾਉ ਦੂਜਾ।੧।
रागु सूही असटपदीआ महला ५ घरु १ ੴ सतिगुर प्रसादि ॥
उरझि रहिओ बिखिआ कै संगा ॥ मनहि बिआपत अनिक तरंगा ॥१॥ मेरे मन अगम अगोचर ॥ कत पाईऐ पूरन परमेसर ॥१॥ रहाउ ॥ मोह मगन महि रहिआ बिआपे ॥ अति त्रिसना कबहू नही ध्रापे ॥२॥ बसइ करोधु सरीरि चंडारा ॥ अगिआनि न सूझै महा गुबारा ॥३॥ भ्रमत बिआपत जरे किवारा ॥ जाणु न पाईऐ प्रभ दरबारा ॥४॥ आसा अंदेसा बंधि पराना ॥ महलु न पावै फिरत बिगाना ॥५॥ सगल बिआधि कै वसि करि दीना ॥ फिरत पिआस जिउ जल बिनु मीना ॥६॥ कछू सिआनप उकति न मोरी ॥ एक आस ठाकुर प्रभ तोरी ॥७॥ करउ बेनती संतन पासे ॥ मेलि लैहु नानक अरदासे ॥८॥ भइओ क्रिपालु साधसंगु पाइआ ॥ नानक त्रिपते पूरा पाइआ ॥१॥ रहाउ दूजा ॥१॥
अर्थ: हे मेरे मन! वह पूर्ण परमात्मा कैसे मिले?a मनुष्य की बुद्धि से वह परे है, ज्ञानेन्द्रियों की सहायता से भी उस तक पहुँचा नहीं जा सकता।1। रहाउ। मनुष्य माया की संगति में फंसा रहता है, मनुष्य के मन को (लोभ की) अनेकों लहरें दबाए रखती हैं।1। (मनुष्य का मन) मोह की मगनता में दबा रहता है (हर वक्त इसे माया की) बहुत सारी तृष्णा बनी रहती है, किसी भी वक्त (किसी भी तरह से) (इसका मन) तृप्त नहीं होता।2। मनुष्य के शरीर में चांडाल क्रोध बसता है। आत्मिक जीवन से बेसमझी के कारण (इसकी जीवन-यात्रा में) बहुत अंधकार बना रहता है (जिसके कारण इसे सही जीवन-राह) नहीं सूझता (दिखाई देता)।3। भटकना और माया का दबाव- (हर वक्त) ये दो किवाड़ बँद रहते हैं, इसलिए मनुष्य परमात्मा के दरबार में नहीं पहुँच सकता।4। मनुष्य हर वक्त माया की आसा और चिंता-फिक्र के बँधन में पड़ा रहता है, प्रभू की हजूरी प्राप्त नहीं कर सकता, परदेसियों की तरह (राहों से बेराह हुआ) भटकता फिरता है।5। हे भाई! मनुष्य सारी ही बिमारियों के वश में आया रहता है, जैसे पानी के बिना मछली तड़फती है, वैसे ही ये तृष्णा का मारा हुआ भटकता है।6। हे प्रभू! (इन सारे विकारों के मुकाबले) मेरी कोई चतुराई कोई विकार चल नहीं सकते। हे मेरे मालिक! सिर्फ तेरी (सहायता की ही) आशा है (कि तू बचा ले)।7। हे प्रभू! मैं तेरे संत-जनों के आगे विनती करता हूँ, आरजू करता हूँे कि मुझ नानक को (अपने चरणों में) मिलाए रखे।8। हे नानक! (कह–) जिन मनुष्यों पर परमात्मा दयावान होता है, उनको गुरू की संगति प्राप्त होती है, वह (माया की तृष्णा की ओर से) तृप्त हो जाते हैं, और, उन्हें पूरन प्रभू मिल जाता है।1। रहाउ दूजा।