ਸਫਰ ਏ ਸ਼ਹਾਦਤ 10 ਪੋਹ (ਸਾਕਾ 1704 ਈਸਵੀ)

ਸਫਰ-ਏ-ਸ਼ਹਾਦਤ

ਦਾ ਪੰਜਵਾਂ ਦਿਨ-10 ਪੋਹ

ਵਿਸ਼ਰਾਮ ਠੰਡਾ ਬੁਰਜ 10 ਪੋਹ (ਸਾਕਾ 1704)

ਅੱਜ ਦੀ ਰਾਤ ਧੰਨ ਧੰਨ ਮਾਤਾ ਗੂਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਨੇ ਸਰਹਿੰਦ ਦੇ ਨਵਾਬ ਵਜੀਦ ਖਾਂ ਦੇ ਹੁਕਮਾਂ ਨਾਲ ਠੰਡੇ ਬੁਰਜ ਵਿਖੇ ਕੱਟੀ । ਠੰਡਾ ਬੁਰਜ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਸ ਸਮੇਂ ਸਰਹਿੰਦ ਦਾ ਨਵਾਬ ਗਰਮੀਆਂ ਦੇ ਦਿਨਾਂ ਵਿੱਚ ਠੰਡਕ ਲੈਣ ਲਈ ਆਪਣੇ ਲਈ ਵਰਤਦਾ ਸੀ । ਇਸ ਠੰਡੇ ਬੁਰਜ ਦੇ ਪੈਰਾਂ ਵਿੱਚ ਇੱਕ ਨਦੀ ਵਗਦੀ ਸੀ । ਪੋਹ ਦਾ ਮਹੀਨਾ, ਕਕਰੀਲੀ ਠੰਡ ਤੇ ਨਦੀ ਨੂੰ ਚੀਰ ਕੇ ਆਉਂਦੀ ਹਵਾ, ਆਪੇ ਹੀ ਅੰਦਾਜ਼ਾ ਲਗਾ ਲਓ ਕਿ ਉਸ ਸਮੇਂ ਠੰਡ ਦਾ ਕੀ ਹਾਲ ਹੋਵੇਗਾ ਪਰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਅੰਦਰਲੀ ਸੁਦ੍ਰਿੜੁ ਭਾਵਨਾ ਨਾ ਤਾਂ ਸਰਹਿੰਦ ਦੇ ਨਵਾਬ ਦੀਆਂ ਧਮਕੀਆਂ ਅਤੇ ਨਾ ਹੀ ਇਸ ਹੱਡ ਚੀਰਵੀਂ ਠੰਡ ਅੱਗੇ ਝੁਕ ਸਕੀ। ਇਸ ਅਸਥਾਨ ਤੇ ਗੁਰੂ ਦੇ ਪਿਆਰੇ ਤੇ ਲਾਡਲੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਬਹੁਤ ਵੱਡੀ ਸੇਵਾ ਨਿਭਾਈ। ਬਦਲੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ ਪਰ ਉਸ ਗੁਰੂ ਦੇ ਪਿਆਰੇ ਨੇ ਆਪਣਾ ਆਪ ਨਿਛਾਵਰ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਨਿਭਾਅ ਲਿਆ।

ਸਤਿਗੁਰੂ ਜੀ ਦੀ ਕਿਰਪਾ ਨਾਲ ਇੱਕ ਪਾਠ ਜਪੁਜੀ ਸਾਹਿਬ ਦੀ ਹਾਜ਼ਰੀ ਲਗਾਉਣਾ ਜੀ ।