Archives May 16, 2022

ਸਫ਼ਲਤਾ ਦੇ ਰਸਤੇ

ਦੁਨੀਆ ਤੇ ਕੋਈ ਵੀ ਕੰਮ impossible ਨਹੀ ਹੈ,
ਜਿਵੇਂ ਰਾਤ ਦੇ ਹਨੇਰੇ ਵਿਚ ਕਾਰ ਦਿਆਂ ਲਾਈਟਾਂ ਜਗਾ ਕੇ ਤੁਸੀਂ ਕਿਸੇ ਰਸਤੇ ਤੇ ਜਾ ਰਹੇ ਹੁੰਦੇ ਓ, ਤਾਂ ਕਾਰ ਦੀਆਂ ਲਾਈਟਾਂ ਓਨਾਂ ਹੀ ਰਸਤਾ ਦਿਖਾ ਰਹੀਆਂ ਹੁੰਦੀਆਂ, ਜਿਨ੍ਹਾਂ ਤੁਸੀਂ ਤੁਰਦੇ ਜਾਂਦੇ ਹੋ , ਜਿੰਨਾ ਤੁਸੀਂ ਅੱਗੇ ਤੁਰੋਗੇ, ਉਨ੍ਹਾਂ ਹੀ ਤੁਹਾਡਾ ਰਸਤਾ ਸਾਫ ਹੁੰਦਾ ਨਜ਼ਰ ਆਏਗਾ, ਏਸੇ ਤਰ੍ਹਾਂ ਦੁਨੀਆ ਚ ਕੋਈ ਐਸਾ ਕੰਮ ਨਹੀਂ ਹੈ ਜੋ possible ਨਾ ਹੋਵੇ, ਤੁਸੀਂ ਕਿਸੇ ਕਿਸੇ ਵੀ target ਤੇ ਪੁਜਣ ਲਈ ਸ਼ੁਰੂਆਤ ਕਰੋਗੇ, ਤਾਂ ਹੋਲੀ ਹੋਲੀ ਤੁਹਾਡੀ ਸਫ਼ਲਤਾ ਦੇ ਰਸਤੇ ਆਪਣੇ ਆਪ ਖੁੱਲਦੇ ਸਾਫ ਨਜ਼ਰ ਆਉਣਗੇ l ਭਟਕਿਆ ਹੋਏ ਬੰਦੇ ਨੂੰ ਸੈੱਟ ਹੋਣਾ ਮੁਸ਼ਕਿਲ ਹੁੰਦਾ ਹੈ ਤੇ ਇਕ ਸੋਚ ਤੇ ਪੱਕਿਆ ਰਹਿਣ ਤੇ ਸਫ਼ਲਤਾ ਤੁਹਾਡੇ ਨਾਲ ਹੋਏਗੀ l

ਵਾਹ ਪਟਨੇ ਦੀਏ ਧਰਤੀਏ

ਵਾਹ ਪਟਨੇ ਦੀਏ ਧਰਤੀਏ, ਸੀਸ ਨੀਵਾਮਾਂ,
ਮਿੱਟੀ ਤੇਰੇ ਸ਼ਹਿਰ ਦੀ, ਚੁੰਮ ਮੱਥੇ ਨੁੂੰ ਲਾਵਾਂ
ਵਾਹ ਗੰਗਾ ਵਗਦੀਏ, ਤੇਰਾ ਜੱਸ ਪਿਆ ਗਾਵਾਂ,
ਜਿੱਥੇ ਗੋਬਿੰਦ ਖੇਡਿਆ, ਤੇਰਾ ਮਾਣ ਵਧਾਵਾਂ,
ਇੱਕੋ ਥਾਂ ਹੈ ਆਖ਼ਰੀ, ਤੇਰੇ ਦਰਸ਼ਨ ਪਾਵਾਂ

ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ

ਜਿਨ੍ਹਾ ਚਿਰ ਮਾਈ ਦਿਤਾ ਬੇਦਾਵਾ ਨਹੀ ਪੜਵਾ ਲੈਂਦਾ
ਜਿੰਨਾ ਚਿਰ ਤੇਰੇ ਸੋਹਣੇ ਜਿਹੇ ਮੈਂ, ਦਰਸ ਨਹੀਂ ਪਾ ਲੈਂਦਾ,
ਉਂਨ੍ਹਾਂ ਚਿਰ ਤੇਰੇ ਸਿੱਖ ਲਾਗੇ ਹੋਂਣੀ ਨਾ ਆਉਂਦੀ ਆ
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।

ਭੁੱਖਾ ਹਾਂ ਮੈਂ ਭੁੱਖਾ ਦਾਤਾ, ਤੇਰੇ ਦੀਦਾਰਾਂ ਦਾ,
ਚੰਦ ਘੜੀਆਂ ਦੇ ਮੇਲੇ ਟੁੱਟ ਦੀਆਂ ਜਾਂਦੀਆਂ ਤਾਰਾਂ ਦਾ,
ਛੇਤੀ ਕਰਲਾ ਸਿੱਖਾ, ਮੌਤ ਦੁਹਾਈਆਂ ਪਾਉਂਦੀ ਆ
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।

ਬਾਜ਼ਾਂ ਵਾਲੇ ਆਉਂਦੇ ਨੂੰ ਜਦ ਦੂਰੋਂ ਤੱਕਿਆ ਏ ,
ਬਾਗੋਂ ਬਾਗ ਹੋਇਆ ਮਹਾਂ ਸਿੰਘ , ਇਕੱਲਾ ਲਿਪਟਿਆ ਏ,
ਦਿੱਤਾ ਪਾੜ ਬੇਦਾਵਾ, ਝੰਡੀ ਪਿਆਰ ਦੀ ਲਹਿਰਾਉਂਦੀ ਆ,
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।
ਧੰਨ ਮਹਾਂ ਸਿੰਘ ਜੀ ਜਿੰਨਾਂ ਗੁਰੂ ਦਸ਼ਮੇਸ਼ ਦੀ ਬੁੱਕਲ/ਰੱਬ ਦਾ ਅਨੰਦ ਮਾਣਿਆ

Punjabi devotional Song ਮਾਘੀ ਮੁਕਸਰ ਦੀ

ਚਾਲੀ ਮੁਕਤਿਆਂ ਦੀ ਯਾਦ ਕਰਾਂਦੀ ਜੀ ਮਾਘੀ ਮੁਕਤਸਰ ਦੀ
ਸੰਗਤੇ,

ਘੇਰਾ ਦੱਸ ਲੱਖ ਫੌਜ ਨੇ ਪਾਇਆ ਸੀ,
ਅਲੀ ਅੱਲਾ ਕੇਹ ਧੂਮ ਚੜ੍ਹ ਆਇਆ ਸੀ,
ਸਿੰਘਾਂ ਵਾਹਿਗੁਰੂ ਤੇ ਆਸਰਾ ਟਿਕਾਇਆ ਸੀ,
ਬਾਜ਼ਾਂ ਵਾਲੇ ਦੇ ਦਲੇਰ, ਉੱਥੇ ਸੂਰਮੇ ਨੇ ਸ਼ੇਰ,
ਲਾਤੇ ਮੁਗਲਾਂ ਦੇ ਢੇਰ,
ਮੌਤ ਕੂਕਦੀ ਕਈਆਂ ਦੇ ਘਾਣ ਲਾਹੁੰਦੀ,
ਜੀ ਮਾਘੀ ਮੁਕਸਰ ਦੀ,

ਲੋਹੜੀ ਲੋੜ੍ਹ ਦੀਏ ਮਾਘ ਦੇ ਪਿਆਰ ਨੂੰ,
ਸਿੱਖ ਕੌਮ ਦੇ ਬਨਾਏ ਸੋਹਣੇ ਤਿਓਹਾਰ ਨੂੰ,