ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥
ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥

Ang 100

Shabd Lyrics Punjabi, Hindi & English

ਮਾਝ ਮਹਲਾ ੫ ॥
ਵਿਸਰੁ ਨਾਹੀ ਏਵਡ ਦਾਤੇ ॥ ਕਰਿ ਕਿਰਪਾ ਭਗਤਨ ਸੰਗਿ ਰਾਤੇ ॥ ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥ ਮਾਟੀ ਅੰਧੀ ਸੁਰਤਿ ਸਮਾਈ ॥ ਸਭ ਕਿਛੁ ਦੀਆ ਭਲੀਆ ਜਾਈ ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥ ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ ਛਤੀਹ ਅੰਮ੍ਰਿਤ ਭੋਜਨੁ ਖਾਣਾ ॥ ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥ ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥

ਅਰਥ: ਹੇ ਇਤਨੇ ਵੱਡੇ ਦਾਤਾਰ! (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! (ਮੇਰੇ ਉੇਤੇ) ਕਿਰਪਾ ਕਰ, ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।1। ਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ, ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ। ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ।2। (ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ, (ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ, (ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ।3। ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ, ਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ। ਹੇ ਨਾਨਕ! (ਆਖ–) ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।4।12।19।

माझ महला ५ ॥
विसरु नाही एवड दाते ॥ करि किरपा भगतन संगि राते ॥ दिनसु रैणि जिउ तुधु धिआई एहु दानु मोहि करणा जीउ ॥१॥ माटी अंधी सुरति समाई ॥ सभ किछु दीआ भलीआ जाई ॥ अनद बिनोद चोज तमासे तुधु भावै सो होणा जीउ ॥२॥ जिस दा दिता सभु किछु लैणा ॥ छतीह अम्रित भोजनु खाणा ॥ सेज सुखाली सीतलु पवणा सहज केल रंग करणा जीउ ॥३॥ सा बुधि दीजै जितु विसरहि नाही ॥ सा मति दीजै जितु तुधु धिआई ॥ सास सास तेरे गुण गावा ओट नानक गुर चरणा जीउ ॥४॥१२॥१९॥

अर्थ: हे इतने बड़े दातार! (हे बेअंत दातें देने वाले प्रभू!) हे भक्तों से प्यार करने वाले प्रभू! (मेरे पर) कृपा कर, मैं तुझे कभी ना भुलाऊं। मुझे ये दान दे कि जैसे हो सके मैं दिन रात तेरे चरणों का ध्यान धरता रहूँ।1। हे प्रभू! (हमारे इस) जड़ शरीर में तूने चेतनंता डाल दी है, तूने (हम जीवों को) सब कुछ दिया हुआ है, अच्छी जगहें दी हुईं हैं। हे प्रभू! (तेरे पैदा किए जीव कई तरह की) खुशियां खेल तमाशे कर रहे हैं। ये सब कुछ जो हो रहा है तेरी रजा के मुताबिक हो रहा है।2। (हे भाई!) जिस परमात्मा का दिया हुआ सब कुछ हमें मिल रहा है (जिसकी मेहर से) अनेकों किस्मों का खना हम खा रहे हैं। (आराम करने के लिए) सुखदायक चारपाई बिस्तरे हमें मिले हुए है। ठण्डी हवा हम ले रहे हैं, और बेफिक्री के कई खेल तमाशे हम करते हैं (उसे कभी विसारना नहीं चाहिए)।3। हे प्रभू! मुझे ऐसी बुद्धि दे, जिसकी बरकति से मैं तुझे कभी ना भुलाऊँ। मुझे वही मति दे, ता कि मैं तूझे सिमरता रहूँ। हे नानक! (कह–) मुझे गुरू के चरणों का आसरा दे, ता कि मैं हरेक सांस के साथ तेरे गुण गाता रहूँ।4।12।19।

Maajh Mehalaa 5 || Visar Naahee Eaevadd Dhaathae || Kar Kirapaa Bhagathan Sang Raathae || Dhinas Rain Jio Thudhh Dhhiaaee Eaehu Dhaan Mohi Karanaa Jeeo ||1|| Maattee Andhhee Surath Samaaee || Sabh Kishh Dheeaa Bhaleeaa Jaaee || Anadh Binodh Choj Thamaasae Thudhh Bhaavai So Honaa Jeeo ||2|| Jis Dhaa Dhithaa Sabh Kishh Lainaa || Shhatheeh Anmrith Bhojan Khaanaa || Saej Sukhaalee Seethal Pavanaa Sehaj Kael Rang Karanaa Jeeo ||3|| Saa Budhh Dheejai Jith Visarehi Naahee || Saa Math Dheejai Jith Thudhh Dhhiaaee || Saas Saas Thaerae Gun Gaavaa Outt Naanak Gur Charanaa Jeeo ||4||12||19||

Maajh, Fifth Mehl: I shall never forget You-You are such a Great Giver! Please grant Your Grace, and imbue me with the love of devotional worship. If it pleases You, let me meditate on You day and night; please, grant me this gift! ||1|| Into this blind clay, You have infused awareness. Everything, everywhere which You have given is good. Bliss, joyful celebrations, wondrous plays and entertainment-whatever pleases You, comes to pass. ||2|| Everything we receive is a gift from Him -the thirty-six delicious foods to eat, Cozy beds, cooling breezes, peaceful joy and the experience of pleasure. ||3|| Give me that state of mind, by which I may not forget You. Give me that understanding, by which I may meditate on You. I sing Your Glorious Praises with each and every breath. Nanak takes the Support of the Guru’s Feet. ||4||12||19||

Majh, Fifth Guru. O my so great Bestower! let me not forget Thee. Show mercy unto me so that I be imbued with the love of Thine devotees. As it may please Thee, O Lord! grant me this gift that by day and night I may meditate on Thee. In the dead dust Thou hast infused comprehension. Thou hast given me all the things and good places. Of all the joys, merry-makings wonderous plays and entertainments what-so-ever pleases Thee that comes to pass. (Remember the Lord) whose are all the gift which we receive. Thirty-six kinds of delicious diets to eat, comfortable couches, cool wind, peaceful revelments and enjoyment of sweet pleasure. Give me the mind, O Lord! which may forget Thee not. Grant me the understanding by which I may remember Thee. I sing Thine praises with my every breath, O Lord! Nanak has sought the refuge of the Guru’s feet.