Chamkaur Sahib

ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਜਦੋਂ ਬੀਬੀ ਹਰਸ਼ਰਨ ਕੌਰ ਜੀ ਨੇ ਵੱਡੇ ਸਾਹਿਬਜਾਦਿਆਂ ਦਾ ਸੰਸਕਾਰ ਕੀਤਾ। ਸੰਨ ਸਤਾਰਾਂ ਸੌ ਚਾਰ ਈਸਵੀ ਵਿਚ ਜੰਗ ਹੋਇਆ। ਤੇ ਜੰਗ ਹੋਏ ਨੂੰ ਸੌ ਸਾਲ ਲੰਘ ਗਿਆ। ਸੰਨ ਅਠਾਰ੍ਹਾਂ ਸੌ ਆ ਗਿਆ। ਲੇਕਿਨ ਉਸ ਅਸਥਾਨ ਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੋਈ ਅਸਥਾਨ ਨਹੀਂ ਸੀ ਬਣਿਆ।

ਉੱਥੇ ਉਸ ਏਰੀਏ ਦਾ ਇਕ ਦਿਆਲ ਸਿੰਘ ਚੌਧਰੀ ਸੀ। ਉਸਨੂੰ ਪਤਾ ਲੱਗਾ ਕਿ ਇਥੇ ਜੰਗ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜੰਗ ਹੋਇਆ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਇਹ ਵੀ ਪਤਾ ਕਿ ਹੈ ਕਿ ਇਥੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਤੇ ਕਹਿੰਦੇ, ਉਹ ਚੌਧਰੀ ਉਸ ਅਸਥਾਨ ਲੱਭਦਾ ਫਿਰਦਾ ਰਹਿੰਦਾ ਸੀ। ਕਦੇ ਕਿਵੇਂ, ਕਦੇ ਕਿਵੇਂ ਪੁੱਛਦਾ ਫਿਰਦਾ ਸੀ। ਉਹਨੂੰ ਫਿਰ ਇੱਕ ਬਜ਼ੁਰਗ ਮਿਲਿਆ। ਜੋ ਸੌ ਸਾਲ ਤੋਂ ਉੱਪਰ ਦੀ ਉਮਰ ਦਾ ਸੀ। ਤੇ ਉਸ ਬਜ਼ੁਰਗ ਨੇ ਦੱਸਿਆ ਕਿ, “ਇਸ ਏਰੀਏ ਵਿੱਚ ਮੈਂ ਉਦੋਂ ਬੱਕਰੀਆਂ ਚਾਰਦਾ ਸੀ, ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਸੀ। ਕਹਿੰਦੇ, ਜਦੋਂ ਜੰਗ ਹੋਇਆ, ਉਦੋਂ ਮੈਂ ਇਥੋਂ ਚਲਿਆ ਗਿਆ ਸੀ। ਅਗਲੇ ਦਿਨ ਮੈਂ ਆਇਆ।

ਉਹਨੇ ਫਿਰ ਜਗ੍ਹਾ ਦੱਸੀ। ਉਸ ਬਜਰੁਗ ਨੇ ਚੌਧਰੀ ਨੂੰ ਦੱਸਿਆ, “ਇਸ ਜਗ੍ਹਾ ਤੇ ਚਿਖਾ ਬਲਦੀ ਸੀ।” ਸੰਸਕਾਰ ਇਸ ਥਾਂ ਤੇ ਕੀਤਾ ਗਿਆ। ਥਾਂ ਦੱਸੀ। ਕਹਿੰਦੇ, ਚੌਧਰੀ ਇਹ ਸੁਨ ਕੇ ਸਾਰੀ ਰਾਤ ਰੋਂਦਾ ਰਿਹਾ, ਉਹ ਜਗ੍ਹਾ ਤੇ ਬਹਿ ਕੇ, ਵੀ ਇੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਅਗਲੇ ਦਿਨ ਉਸ ਨੇ ਇਲਾਕਾ ਇਕੱਠਾ ਕਰ ਲਿਆ। ਜਮੀਨ ਬਹੁਤ ਸੀ ਉਸ ਬੰਦੇ ਕੋਲ। ਉਹਨੇ ਇਲਾਕਾ ਇਕੱਠਾ ਕਰਕੇ ਕਹਿੰਦਾ, “ਟੱਕ ਲਾਉਣਾ ਹੈ। ਇੱਥੇ ਜਗ੍ਹਾ ਬਣਾਉਣੀ ਹੈ। ਯਾਦਗਾਰ ਬਣਾਉਣੀ ਹੈ।” ਇੱਥੇ ਦਾ ਇਤਿਹਾਸ ਹੈ ਵੀ ਇੱਥੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਚੌਧਰੀ ਦਿਆਲ ਸਿੰਘ ਕਹਿੰਦਾ, “ਮੈਂ ਯਾਦਗਾਰ ਬਣਾਉਣੀ ਹੈ।” ਉਸ ਵੇਲੇ, ਗ੍ਰੰਥੀ ਸਿੰਘ ਨੂੰ ਬੁਲਾਇਆ। ਇਲਾਕੇ ਦੇ ਬੰਦੇ ਸੱਦੇ। ਕਹਿੰਦੇ, “ਜੀ, ਅਰਦਾਸ ਕਰੋ।” ਮੇਰੀ ਜਿੰਨੀ ਪ੍ਰੋਪਰਟੀ ਹੈ, ਮੇਰੀ ਜਿੰਨੀ ਜਮੀਨ ਹੈ, ਮੈਂ ਸਾਰੀ ਸਾਹਿਬਜ਼ਾਦਿਆਂ ਦੇ ਨਾਮ ਕਰਦਾ। ਅਰਦਾਸ ਕਰੋ।

ਗ੍ਰੰਥੀ ਸਿੰਘ ਲੱਗਿਆ ਅਰਦਾਸ ਕਰਨ। ਕਹਿੰਦੇ, ਇਹ ਕਹਿ ਦੇ ਕਿ ਚੌਧਰੀ ਦਿਆਲ ਸਿੰਘ ਨੇ ਸਾਰਾ ਕੁਝ, ਗੁਰੂ ਘਰ ਦੇ ਨਾਮ ਕਰਾ ਦਿੱਤਾ। ਸਾਹਿਬਜ਼ਾਦਿਆਂ ਦੇ ਨਾਮ ਕਰਾ ਦਿੱਤਾ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਚੌਧਰੀ ਦਾ ਕੱਖ ਨਾ ਰਵੇ। ਇਹ ਕਹਿੰਦਾ ਸੀ, “ਇਹ ਨਾ ਕਹੀ ਕਿ ਇਹ ਚੜਦੀ ਕਲਾ ਹੋਵੇ।” ਇਹ ਨਾ ਕਹੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।

“ਕੱਖ ਨਾ ਰਵੇ ਮੇਰਾ।” ਕਹਿੰਦੇ, “ਐਵੇਂ ਕਿਉਂ ਕਹਿੰਦਾ ? ਚੌਧਰੀ ਕਹਿੰਦਾ “ਮੇਰਾ ਬੱਚਾ ਹੈ ਕੋਈ ਨਹੀਂ।” ਤੇ ਅੱਜ ਮੈਂ ਅਰਦਾਸ ਕਰਦਾ ਹਾਂ, “ਮੇਰੇ ਕੋਈ ਬੱਚਾ ਹੋਵੇ ਵੀ ਨਾ। ਮੈਂ ਇੱਛਾ ਰੱਖਦਾ ਸੀ ਮੇਰੇ ਔਲਾਦ ਹੋਵੇ, ਪਰ ਅੱਜ ਮੈਂ ਚਮਕੌਰ ਦੀ ਗੜੀ ਵਿੱਚ ਖੜ ਕੇ ਕਹਿੰਦਾ ਹਾਂ ਕਿ ਮੇਰੇ ਬੱਚੇ ਨਾ ਹੋਣ।”

ਕਹਿੰਦੇ, “ਕਿਉਂ?” ਕਹਿੰਦਾ, “ਅੱਗੇ ਕੋਈ ਪੁੱਤ-ਪੋਤੇ ਵੱਡੇ ਹੋਣ ਤੇ ਗੁਰਦੁਆਰੇ ਦੇ ਬਾਹਰ ਖੜ ਕੇ ਕਿਤੇ ਹੱਥ ਕਰਕੇ ਨਾ ਕਹਿ ਦੇਣ ਕਿ ਇਥੇ ਜਿਥੇ ਗੁਰਦਵਾਰਾ ਚਮਕੌਰ ਸਾਹਿਬ ਬਣਿਆ ਹੈ ‘ਇਹ ਜਮੀਨ ਸਾਡੇ ਦਾਦੇ-ਪੜਦਾਦੇ ਨੇ ਦਿੱਤੀ ਸੀ।'”

“ਮੇਰਾ ਇਥੇ ਕੁਝ ਵੀ ਨਾ ਹੋਵੇ। ਇਹ ਜੋ ਕੁਝ ਹੈ, ਇਹਨਾਂ ਨੂੰ ਸਮਰਪਿਤ ਹੈ। ਜਦੋਂ ਨਾ ਇਹੋ ਜਿਹੇ ਬੰਦੇ ਪੈਦਾ ਹੁੰਦੇ ਹਨ, ਉਹ ਉਹਨਾਂ ਲਈ ਪੈਦਾ ਹੁੰਦੇ ਹਨ, ਜੇ ਆਗੂ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ।”

ਸੋ ਸੰਗਤ ਜੀ ਇਸ ਤਰੀਕੇ ਨਾਲ ਚਮਕੌਰ ਸਾਹਿਬ ਦੀ ਧਰਤੀ ਜੰਗ ਦੇ ਸੌ ਸਾਲ ਬਾਅਦ ਪ੍ਰਗਟ ਹੋਈ।