ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ ॥ ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ ॥
ਸੇਵਾ ਤੇ ਸਹਿਨਸ਼ੀਲਤਾ ਦੇ ਸਰੂਪ, ਧੀਰਜ ਦੀ ਮੂਰਤ,ਨਿਮਰਤਾ ਦੇ ਪੁੰਜ, ਭਾਉ ਭਗਤੀ ਨਾਲ ਭਰਪੂਰ,ਅਦਬ ਦੀ ਇੰਤਹਾ, ਸੰਗਤ ਪੰਗਤ ਦੀ ਪਾਵਨ ਮਰਿਆਦਾ ਦੇ ਸੰਸਥਾਪਕ, ਬਾਉਲੀ ਸਾਹਿਬ ਦੇ ਸਿਰਜਨਹਾਰ, ਪਰਬਤੁ ਮੇਰਾਣੁ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਕਾਸ਼ 1479 ਈਸਵੀ ਵਿੱਚ ਬਾਸਰਕੇ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ ।
ਕੁੱਲ ਸ਼ਬਦ : 17 ਰਾਗਾਂ ਵਿੱਚ 907 ਸ਼ਬਦ
ਪਿਤਾ : ਧੰਨ ਬਾਬਾ ਤੇਜ ਭਾਨ ਜੀ
ਮਾਤਾ : ਧੰਨ ਮਾਤਾ ਸੁਲੱਖਣੀ ਜੀ
ਸੁਪਤਨੀ : ਧੰਨ ਮਾਤਾ ਮਨਸਾ ਦੇਈ ਜੀ
ਸੰਤਾਨ : ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਬੀਬੀ ਭਾਨੀ ਜੀ, ਬੀਬੀ ਦਾਨੀ ਜੀ
ਜਵਾਈ : ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਸ਼ਹਿਰ ਵਸਾਏ : ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ 12 ਬਚਨ ਕੀਤੇ : ਤੁਮ ਹੋ ਨਿਥਾਵਿਆਂ ਥਾਨ, ਕਰਹੁ ਨਿਮਾਨੇ ਮਾਨ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ, ਨਿਧਰਿਆਂ ਦੀ ਧਰ ਨਿਧੀਰੀਆਂ ਦੀ ਧੀਰ, ਪੀਰਾਂ ਦੇ ਪੀਰ ਦਿਆਲ ਗਹੀ ਬਹੋੜ, ਜਗਤ ਬੰਦੀ ਛੋੜ ਭੰਨਣ ਗੁਰ ਸਮਰਥ, ਸਭ ਜੀਵਕ ਜਿਸ ਹਥ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਲਈ 12 ਸਾਲ ਧੰਨ ਗੁਰੂ ਅਮਰਦਾਸ ਜੀ ਨੇ ਬਿਆਸ ਦਰਿਆ ਤੋਂ ਗਾਗਰ ਵਿੱਚ ਜਲ ਲਿਆਉਣ ਦੀ ਸੇਵਾ ਕੀਤੀ । ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਜੀਵਨ ਦੇ 6 ਸਾਲ 11 ਮਹੀਨੇ 18 ਦਿਨ ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ਸ਼ ਕੀਤੇ ।