ਸਫਰ ਏ ਸ਼ਹਾਦਤ ਦਾ ਪਹਿਲਾ ਦਿਨ ਪਰਿਵਾਰ ਵਿਛੋੜ

6 ਪੋਹ (ਸਾਕਾ 1705)

ਸਫਰ ਏ ਸ਼ਹਾਦਤ ਦਾ ਪਹਿਲਾ ਦਿਨ ਪਰਿਵਾਰ ਵਿਛੋੜਾ

ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਅਤੇ ਸੰਗਤਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਿਆ। ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੀਆਂ ਕਸਮਾਂ ਤੋੜ ਕੇ ਦਸਮ ਪਿਤਾ ਜੀ ਦੇ ਪਿੱਛੋਂ ਧਾਵਾ ਬੋਲਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਬਾਬਾ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ ਤੇ ਹੋਰ ਅਨੇਕਾਂ ਗੁਰੂ ਦੇ ਪਿਆਰਿਆਂ ਨੇ ਗੁਰੂ टे ਚਰਨਾਂ ਤੋਂ ਆਪਣਾ ਆਪ ਵਾਰ ਦਿਆਂ ਧਰਮ ਯੁੱਧ ਵਿੱਚ ਬਹਾਦਰੀ ਦੇ ਜੌਹਰ ਦਿਖਾਏ। ਬਾਬਾ ਉਦੈ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਜਿੱਥੇ ਅੱਜ-ਕੱਲ੍ਹ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਉਦੈ ਸਿੰਘ ਜੀ (ਕਲਪ ਬ੍ਰਿਛ ਸਾਹਿਬ) ਭਰਤਗੜ, ਰੋਪੜ ਵਿਖੇ ਸ਼ੁਸ਼ੋਭਿਤ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੜ ਗਿਆ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਅਤੇ ਭਾਈ ਭਾਈ ਜਵਾਹਰ ਸਿੰਘ ਜੀ ਨਾਲ ਦਿੱਲੀ ਵੱਲ ਰੁਖ ਕੀਤਾ। ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਸਹੇੜੀ ਲੈ ਆਇਆ ਤੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਅਤੇ ਹੋਰ ਗੁਰੂ ਦੇ ਪਿਆਰੇ ਸ੍ਰੀ ਚਮਕੌਰ ਸਾਹਿਬ ਵੱਲ ਰਵਾਨਾ ਹੋਏ। ਇਸ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਮ੍ਰਿਤ ਵੇਲੇ ਭਿਆਨਕ ਯੁੱਧ ਵਿੱਚ ਵੀ ਅੰਮ੍ਰਿਤ ਵੇਲਾ ਸੰਭਾਲਦਿਆਂ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਅਤੇ ਇਸ ਅਸਥਾਨ ਤੇ ਕਈ ਸਿੰਘਾਂ ਦੀ ਸ਼ਹੀਦੀ ਹੋਈ।

6 POH 1ST DAY 1