ਸਫਰ-ਏ-ਸ਼ਹਾਦਤ

ਅੱਠਵਾਂ ਦਿਨ
ਸਫਰ-ਏ-ਸ਼ਹਾਦਤ
ਸਾਕਾ ਸਰਹਿੰਦ 1705 ਈਸਵੀ
ਸ਼ਹੀਦੀ ਛੋਟੇ ਸਾਹਿਬਜ਼ਾਦੇ

ਹਮ ਜਾਨ ਦੇ ਕੇ ਔਰੋਂ ਕੀ ਜਾਨੇਂ ਬਚਾ ਚਲੇ ॥ ਸਿੱਖੀ ਕੀ ਨੀਂਵ ਹਮ ਹੈਂ ਸਰੋਂ ਪਰ ਉਠਾ ਚਲੇ ॥
ਹਾਥੋਂ ਮੇਂ ਹਾਥ ਡਾਲ ਕੇ ਦੋਨੋਂ ਵਹ ਨੌਨਿਹਾਲ ॥ ਕਹਤੇ ਹੁਏ ਜ਼ਬਾਂ ਸੇ ਬੜ੍ਹੇ ਸਤਿ ਸ੍ਰੀ ਅਕਾਲ ॥
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ ॥ ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ ॥ ਪਯਾਰੇ ਸਰੋਂ ਪੇ ਨਨ੍ਹੀ ਕਲਗੀ ਸਜਾ ਤੋ ਲੂੰ ॥ ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋ ਲੂੰ ॥
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ ॥ ਤੀਰ-ਓ-ਕਮਾਂ ਸੇ, ਤੇਗ ਸੇ ਪੈਰਾਸਤਾ ਕੀਯਾ ॥

ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜੀਦ ਖਾਂ ਨੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ । ਮਾਤਾ ਜੀ ਠੰਡੇ ਬੁਰਜ ਵਿੱਚ ਇਸ ਅਤਿ ਦੇ ਜ਼ੁਲਮ ਦੇ ਵਿਚਕਾਰ ਆਪਣਾ ਸਿੱਖੀ ਨੂੰ ਬੇਦਾਗ ਰੱਖਣ ਵਾਲਾ ਫਰਜ ਪੂਰਾ ਕਰਦਿਆਂ ਹੋਇਆਂ ਸੱਚਖੰਡ ਨੂੰ ਚਲੇ ਗਏ । ਅੱਜਕਲ੍ਹ ਗੁਰਦੁਆਰਾ ਫਤਹਿਗੜ੍ਹ ਸਾਹਿਬ ਸੁਭਾਇਮਾਨ ਹੈ। ਦੀਵਾਨ ਟੋਡਰ ਮੱਲ ਜੀ ਨੇ ਸਸਕਾਰ ਲਈ ਮੋਹਰਾਂ ਵਿਛਾ ਕੇ ਜ਼ਮੀਨ ਮੁੱਲ ਲਈ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਸਕਾਰ ਲਈ ਚੰਦਨ ਦੀ ਲੱਕੜ ਦਾ ਇੰਤਜ਼ਾਮ ਕੀਤਾ । ਦੀਵਾਨ ਟੋਡਰ ਮੱਲ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਤਿੰਨੇ ਪਾਵਨ ਸਰੀਰਾਂ ਦੇ ਬਿਬਾਨ ਨੂੰ ਆਪ ਮੋਢਾ ਲਗਾਇਆ । ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਜਿੱਥੇ ਸਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ ।

ਬਾਬਾ ਮੋਤੀ ਰਾਮ ਮਹਿਰਾ ਜੀ ਦੀ ਲਾਸਾਨੀ ਕੁਰਬਾਨੀ
ਧੰਨ ਮੋਤੀ ਜਿਨ ਪੁੰਨ ਕਮਾਇਆ ॥ ਗੁਰ ਲਾਲਾਂ ਤਾਂਈਂ ਦੁੱਧ ਪਿਲਾਇਆ ।।
ਬਾਬਾ ਜੀ ਨੂੰ ਧੰਨ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਦੁੱਧ ਛਕਾਉਣ ਦੀ ਸੇਵਾ ਨਿਭਾਈ ਅਤੇ ਇਹ ਸ਼ਿਕਾਇਤ ਗੰਗੂ ਬ੍ਰਾਹਮਣ ਦੇ ਭਰਾ ਪੰਮਾ ਜੋ ਕਿ ਬਾਬਾ ਜੀ ਨਾਲ ਹੀ ਰਸੋਈਏ ਦਾ ਕੰਮ ਕਰਦਾ ਸੀ, ਨੇ ਸਰਹਿੰਦ ਦੇ ਨਵਾਬ ਵਜੀਦ ਖਾਂ ਨੂੰ ਕੀਤੀ ਬਾਬਾ ਜੀ ਦੇ ਸੱਤ ਸਾਲਾ ਸਪੁੱਤਰ ਨਾਰਾਇਣ ਜੀ, 70 ਸਾਲਾ ਮਾਤਾ ਲੱਧੋ ਜੀ ਅਤੇ ਸੁਪਤਨੀ ਭੋਲੀ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ । ਬਾਬਾ ਜੀ ਦੇ ਪਿਤਾ ਜੀ ਹਰਾ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦੀ ਦਾ ਜਾਮ ਪੀਤਾ । ਬਾਬਾ ਜੀ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਚੰਦਨ ਦੀ ਲੱਕੜੀ ਇਕੱਠੀ ਕਰਨ ਦੀ ਵੀ ਸੇਵਾ ਨਿਭਾਈ ।

8 POH PB 1@3x 100