ਵਾਹ ਪਟਨੇ ਦੀਏ ਧਰਤੀਏ

ਵਾਹ ਪਟਨੇ ਦੀਏ ਧਰਤੀਏ, ਸੀਸ ਨੀਵਾਮਾਂ,
ਮਿੱਟੀ ਤੇਰੇ ਸ਼ਹਿਰ ਦੀ, ਚੁੰਮ ਮੱਥੇ ਨੁੂੰ ਲਾਵਾਂ
ਵਾਹ ਗੰਗਾ ਵਗਦੀਏ, ਤੇਰਾ ਜੱਸ ਪਿਆ ਗਾਵਾਂ,
ਜਿੱਥੇ ਗੋਬਿੰਦ ਖੇਡਿਆ, ਤੇਰਾ ਮਾਣ ਵਧਾਵਾਂ,
ਇੱਕੋ ਥਾਂ ਹੈ ਆਖ਼ਰੀ, ਤੇਰੇ ਦਰਸ਼ਨ ਪਾਵਾਂ