ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਕ ਪੰਕਤੀ ਐਵੇਂ ਦੀ ਉਚਾਰੀ ਹੈ, ਜਿਸ ਵਿਚ ਉਹਨਾਂ ਨੇ ਕਹਿਆ ਹੈ ਕਿ ਜੋ ਵੀ ਮੈਂਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਟ ਚ ਜਾਏਗਾ। ਗੁਰਬਾਣੀ ਦੀ ਤੁਕ ਐਵੇਂ ਹੈ –
“ਜੋ ਹਮ ਕੋ ਪਰਮੇਸੁਰ ਉਚਰਿ ਹੈ ॥
ਤੇ ਸਭ ਨਰਕਿ ਕੁੰਡਮਹਿ ਪਰਿ ਹੈ ॥”
ਲੇਕਿਨ ਸੰਗਤ ਜੀ ਹਰ ਗੁਰਸਿੱਖ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪ੍ਰਮੇਸ਼ਰ ਹੀ, ਆਪ ਅਕਾਲ ਪੁਰਖ ਹੀ ਸਮਝਦਾ ਹੈ। ਕਿ ਸੰਗਤ ਜੀ ਉਹ ਹਰ ਗੁਰਸਿੱਖ ਨਰਕ ਕੁੰਟ ਚ ਜਾਵੇਗਾ।
Read More