“ਜੋ ਹਮ ਕੋ ਪਰਮੇਸੁਰ ਉਚਰਿ ਹੈ ॥ਤੇ ਸਭ ਨਰਕਿ ਕੁੰਡਮਹਿ ਪਰਿ ਹੈ ॥”

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਕ ਪੰਕਤੀ ਐਵੇਂ ਦੀ ਉਚਾਰੀ ਹੈ, ਜਿਸ ਵਿਚ ਉਹਨਾਂ ਨੇ ਕਹਿਆ ਹੈ ਕਿ ਜੋ ਵੀ ਮੈਂਨੂੰ ਪਰਮੇਸ਼ਰ ਕਹੇਗਾ ਉਹ ਨਰਕ ਕੁੰਟ ਚ ਜਾਏਗਾ। ਗੁਰਬਾਣੀ ਦੀ ਤੁਕ ਐਵੇਂ ਹੈ –

“ਜੋ ਹਮ ਕੋ ਪਰਮੇਸੁਰ ਉਚਰਿ ਹੈ ॥
ਤੇ ਸਭ ਨਰਕਿ ਕੁੰਡਮਹਿ ਪਰਿ ਹੈ ॥”

ਲੇਕਿਨ ਸੰਗਤ ਜੀ ਹਰ ਗੁਰਸਿੱਖ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪ੍ਰਮੇਸ਼ਰ ਹੀ, ਆਪ ਅਕਾਲ ਪੁਰਖ ਹੀ ਸਮਝਦਾ ਹੈ। ਕਿ ਸੰਗਤ ਜੀ ਉਹ ਹਰ ਗੁਰਸਿੱਖ ਨਰਕ ਕੁੰਟ ਚ ਜਾਵੇਗਾ।

ਇਸ ਤੁਕ ਤੇ ਬਾਬਾ ਨੰਦ ਸਿੰਘ ਜੀ ਨੇ ਕਹਿੰਦੇ ਹਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਤੁਸੀਂ ਸਾਂਨੂੰ ਚਾਹੇ ਨਰਕ ਲੈਜੋ ਚਾਹੇ ਸਵਰਗ ਚਾਹੇ ਸੱਚਖੰਡ ਆਪਣੇ ਚਰਨਾਂ ਚ ਥਾਂਹ ਦੇਵੋ। ਅਸੀਂ ਤਾਂ ਤੁਹਾਨੂੰ ਰਬ ਹੀ ਮੰਨਾਂਗੇ , ਤੁਸੀਂ ਹੀ ਸਾਡੇ ਵਾਹਿਗੁਰੂ ਹੋ, ਤੁਸੀਂ ਹੀ ਸਾਡੇ ਪਰਮੇਸ਼ਰ ਹੋ ਤੁਸੀਂ ਹੀ ਸਾਡੇ ਕਰਤਾ ਧਰਤਾ ਹੋ ।

ਸੰਗਤ ਜੀ ਇਸਦਾ ਭਾਵ ਅਰਥ ਹੈ ਕਿ ਇਥੇ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਨਹੀਂ ਕਹਿਆ ਕੇ ਮੈਂਨੂੰ ਰਬ ਕਹੋਗੇ ਤਾਂ ਨਰਕਾਂ ਨੂੰ ਜਾਓਗੇ। ਤੇ ਸੰਗਤ ਜੀ ਇਹ ਨਹੀਂ ਹੋ ਸਕਦਾ ਕਿ ਕਿਸੇ ਨੂੰ ਗੁਰੂ ਘਰ ਤੋਂ ਕਦੇ ਕਿਸੇ ਨੂੰ ਨਰਕ ਮਿਲੇ। ਇਥੇ ਤਾਂ ਸਗੋਂ ਪਾਪੀਆਂ ਨੂੰ ਨਰਕਾਂ ਚੋਂ ਕੱਢਿਆ ਜਾਂਦਾ। ਵੱਡੇ ਵੱਡੇ ਗੁਨਾਹਾਂ ਨੂੰ ਮਾਫ ਕੀਤਾ ਜਾਂਦਾ ਹੈ। ਫਾਂਸੀਆਂ ਤੋਂ ਸੂਲ, ਤੇ ਸੂਲ ਤੋਂ ਕੰਡਾ ਬਣਾਇਆ ਜਾਂਦਾ। ਅਸਲ ਚ ਲਿਖੇ ਦੁਖਾਂ ਨੂੰ ਸੁਪਨੇ ਵਿਚ ਕਟ ਕੇ ਮਾਫ ਕੀਤਾ ਜਾਂਦਾ ਹੈ। ਸੋ ਗੁਰੂ ਸਾਹਿਬ ਨੇ ਇਹ ਗੱਲ ਸਾਡੇ ਤੇ ਲਾਈ ਹੈ ਕਿ ਜੋ ਆਪਣੇ ਆਪ ਨੂੰ ਪਰਮੇਸ਼ਰ ਕਹੇਗਾ, ਉਹ ਨਰਕ ਕੁੰਟ ਚ ਜਾਏਗਾ। ਤੇ ਸੰਗਤ ਜੀ ਆਪ ਜੀ ਨੇ ਗੁਰਬਾਣੀ ਵਿਚ ਅਕਸਰ ਪੜ੍ਹਿਆ ਹੀ ਹੋਵੇਗਾ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਕਿਸੇ ਜਗਹ ਮੂਰਖ, ਕੂਕਰ, ਕੀਰੇ ਕਿਰਮ ਪਾਪੀ ਕਹਿਆ ਹੈ।

“ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥”

ਕਿ ਤੁਸੀਂ ਸੰਗਤ ਜੀ ਤੁਸੀਂ ਗੁਰੂ ਸਾਹਿਬ ਜੀ ਨੂੰ ਐਵੇਂ ਕੀਰੇ ਕਿਰਮ ਮੰਨ ਸਕਦੇ ਹੋ ? ਨਹੀਂ ਨਾਂ।
ਐਵੇਂ ਦੇ ਬਹੁਤ ਸ਼ਬਦ ਨੇ ਜਿਸ ਵਿਚ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਬਹੁਤ ਹੀ ਨੀਵੇਂ ਕਹਿਆ ਹੈ। ਇਹ ਸਾਡੇ ਗੁਰੂ ਸਾਹਿਬਾਨਾਂ ਦੀ ਨਿਰਮਰਤਾ ਹੈ, ਤੇ ਅਸੀਂ ਇਸ ਗੱਲ ਨੂੰ ਆਪਣੇ ਆਪ ਤੇ ਲਾਉਣਾ ਹੈ ਨਾਕੇ ਗੁਰੂ ਸਾਹਿਬ ਨੂੰ ਹੀ ਨੀਵੇਂ ਸਮਝ ਲੈਣਾ।

ਸੰਗਤ ਜੀ ਆਪਾਂ ਸਾਰੇ ਦੱਸ ਪਾਤਸ਼ਾਹੀਆਂ ਨੂੰ ਇੱਕੋ ਹੀ ਜੋਤ ਮੰਨਦੇ ਹਾਂ। ਅਤੇ ਗੁਰਬਾਣੀ ਗੁਰੂ ਨਾਨਕ ਸਾਹਿਬ ਜੀ ਵਾਰੇ ਆਖਦੀ ਹੈ-

“ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ”

ਅਤੇ ਗੁਰਬਾਣੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵਾਰੇ ਆਖਦੀ ਹੈ –

“ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥”
ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖੁਦ ਹੀ ਪ੍ਰਭੂ ਹਨ।

ਅਤੇ ਗੁਰੂ ਸਾਹਿਬ ਵਾਰੇ –
ਗੁਰੁ ਪਰਮੇਸਰੁ ਏਕੋ ਜਾਣੁ ॥

ਅਤੇ ਰਬ ਦੇ ਸੇਵਕ ਵਾਰੇ – (ਆਮ ਬੰਦਾ ਰਬ ਦਾ ਸੇਵਕ ਨਹੀਂ ਹੋ ਸਕਦਾ)
“ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥”

ਸੋ ਸੰਗਤ ਜੀ ਜੇਕਰ ਅਸੀਂ ਮੰਨ ਵੀ ਲੈਂਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਆਪ ਨੂੰ ਰਬ ਕਹਾਉਣ ਤੋਂ ਰੋਕਦੇ ਨੇ, ਤੇ ਜਦੋ ਅਸੀਂ ਕਿਸੇ ਦੇ ਘਰ ਮਹਿਮਾਨ ਬਣਕੇ ਜਾਈਦਾ ਹੈ, ਤੇ ਉਸ ਘਰ ਵਾਲੇ ਸਾਡੇ ਰੋਕਣ ਦੇ ਬਾਵਜੂਦ ਵੀ ਸਾਡੀ ਖਾਣ ਪੀਣ ਦੀ ਆ ਹੋਰ ਸੇਵਾ ਕਰਕੇ ਸਾਡਾ ਸਤਿਕਾਰ ਕਰਦੇ ਹਨ। ਬੇਸ਼ੱਕ ਅਸੀਂ ਰੋਕਦੇ ਹਾਂ ਕੇ ਸਾਨੂੰ ਕੁਝ ਨਹੀਂ ਚਾਹੀਦਾ। ਹੁਣ ਆਪ ਜੀ ਸੋਚੋ ਤੁਹਾਡੇ ਮਨ ਵਿਚ ਉਸ ਘਰ ਵਾਲਿਆਂ ਵਾਰੇ ਕਿਵੇਂ ਦੇ ਖਿਆਲ ਆਉਣਗੇ। ਸੋ ਚੰਗੇ ਹੀ ਖ਼ਿਆਲ ਹੀ ਆਉਣਗੇ, ਬੇਸ਼ੱਕ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ।
ਸੋ ਐਵੇਂ ਹੀ ਗੁਰੂ ਸਾਹਿਬ ਨੂੰ ਰਬ ਕਹਿਣ ਤੇ ਗੁਰੂ ਸਾਹਿਬ ਜੀ ਖੁਸ਼ ਹੀ ਹੋਣਗੇ ਨਾਕੇ ਨਾਰਾਜ।

SHRI GURU GOBIND SINGH JI

ਆਖਰ ਗੱਲ ਇਥੇ ਮੁਕਦੀ ਹੈ ਕਿ ਅਸੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਿਮਾਣੇ ਸਿੱਖ ਹਾਂ। ਕਿਸੇ ਨਾਲੋਂ ਘਟ ਵੀ ਨਹੀਂ ਹਾਂ। ਕਹੋ ਗੁਰੂ ਸਾਹਿਬ ਜੀ ਤੁਸੀਂ ਸਾਂਨੂੰ ਜਿਥੇ ਰੱਖੋਗੇ ਅਸੀਂ ਓਥੇ ਹੀ ਰਾਜੀ। ਜੇ ਨਰਕ ਚ ਰੱਖੋ ਉਹ ਵੀ ਤੁਹਾਡੀ ਖੁਸ਼ੀ, ਸਵਰਗ ਚ ਰੱਖੋਗੇ ਉਹ ਵੀ ਤੁਹਾਡੀ ਖੁਸ਼ੀ।

ਸੰਗਤ ਜੀ ਸੋਚਣਾ !!! ਇਹ ਹੋ ਹੀ ਨਹੀਂ ਸਕਦਾ ਗੁਰੂ ਸਾਹਿਬ ਨੂੰ ਰਬ ਕਹਿਣ ਤੇ ਉਹ ਸਾਂਨੂੰ ਨਰਕ ਵੱਲ ਤੋਰ ਦੇਣ।

ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਮਾਫ ਕਰਨਾ। ਆਪਣੇ ਵੀ ਵਿਚਾਰ ਕੰਮੈਂਟਾਂ ਰਾਹੀਂ ਜਰੂਰੁ ਦੇਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

English Translation

Waheguru Ji ka Khalsa Waheguru Ji Ki Fateh


Sangat ji, you all know that Shri Guru Gobind Singh ji Maharaj ji has uttered a line like this, in which he has said that whoever calls me God will go to Hell. The verse of Gurbani is as follows –

“JO HAM KO PARMESHAR UCHAR HAI ॥ TE SABH NARAK KUNT PAR HAI “

“ਜੋ ਹਮ ਕੋ ਪਰਮੇਸੁਰ ਉਚਰਿ ਹੈ ॥
ਤੇ ਸਭ ਨਰਕਿ ਕੁੰਡਮਹਿ ਪਰਿ ਹੈ ॥”

But Sangat ji considers every Gursikh Sahibe Kamal Sahib Sri Guru Gobind Singh ji Maharaj ji to be God’s Lord and Akal Purukh himself. That Sangat ji, every Gursikh will go to Narak Kunt.

On this verse, Baba Nand Singh ji says, Blessed Guru Dashmesh Pita ji, whether you take us to hell, heaven or truth, give us space at your feet. We will accept you as Lord, you are our God, you are our God, you are our creator and earth.

Sangat ji, this means that if Guru Sahib Ji does not call himself Lord, then he will go to hell. And Sangat ji, it cannot happen that anyone will ever get hell from Guru’s house. Here the sinners were taken out of the hells. Major sins are forgiven. A stake was made from the gallows, and a thorn was made from the stake. The sorrows written in reality are forgiven in a dream. So Guru Sahib has brought this thing upon us that whoever calls himself God, he will go to Hell. And Sangat ji, you must have often read in Gurbani, Guru Sahib ji has called himself a fool, a coward, a sinner at some place.

“Hum Kire Kiram Satgur Sarnai Kari Daya Namu Pargasi”

That you Sangat ji can accept Guru Sahib ji like this? no no
Many such words in which Guru Sahib ji has called himself very low. This is the humility of our Guru Sahibs, and we have to apply this to ourselves rather than taking Guru Sahib as a lowly consideration.

Sangat ji, we consider all the ten Patshahs to be the same Jyot. And Gurbani says about Guru Nanak Sahib-

“Aap Narayan Kala Dhar Jag Mah Parvaryo”

And Gurbani Sahib says about Shri Guru Arjan Dev Ji –

“Bhani Mathura Kachhu Bhedu Nahi Guru Arjunu Pratakhya Hari”
Mathura says, there is no difference between Guru and God. Guru Arjan ji is manifestly Lord himself.

And about Guru Sahib –
“GUR PARMESHAR EKO JAAN”

And about the servant of God – (an ordinary person cannot be a servant of God)
“Hari Hari Jan Dui Ek Hai Bib Bichar Katchu Nahi”

So Sangat ji, even if we believe that Guru Gobind Singh ji Maharaj ji prevents us from calling ourselves Lord, and when we go to someone’s house as a guest, and even if we stop, the people of that house come to eat and drink more of us. They respect us by serving. Of course we don’t want anything by stopping. Now think about the thoughts of that family in your mind. So only good thoughts will come, of course they did not listen to us.
So Guru Sahib will be happy and not angry when Guru Sahib is called Lord.

The bottom line here is that we are Sikhs in honor of Sahib Shri Guru Gobind Singh Ji Maharaj Ji. I am not inferior to anyone. Say Guru Sahib ji, wherever you place us, we will stay there. If you keep your happiness in hell, they will keep your happiness in heaven.

Sangat ji think!!! It cannot happen that if we call Guru Sahib Lord, he will lead us to hell.

Friends, sorry for the mistakes. Must give your opinion through comments


Waheguru Ji ka Khalsa Waheguru Ji Ki Fateh