Chamkaur Sahib

ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਜਦੋਂ ਬੀਬੀ ਹਰਸ਼ਰਨ ਕੌਰ ਜੀ ਨੇ ਵੱਡੇ ਸਾਹਿਬਜਾਦਿਆਂ ਦਾ ਸੰਸਕਾਰ ਕੀਤਾ। ਸੰਨ ਸਤਾਰਾਂ ਸੌ ਚਾਰ ਈਸਵੀ ਵਿਚ ਜੰਗ ਹੋਇਆ। ਤੇ ਜੰਗ ਹੋਏ ਨੂੰ ਸੌ ਸਾਲ ਲੰਘ ਗਿਆ। ਸੰਨ ਅਠਾਰ੍ਹਾਂ ਸੌ ਆ ਗਿਆ। ਲੇਕਿਨ ਉਸ ਅਸਥਾਨ ਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕੋਈ ਅਸਥਾਨ ਨਹੀਂ ਸੀ ਬਣਿਆ।

ਉੱਥੇ ਉਸ ਏਰੀਏ ਦਾ ਇਕ ਦਿਆਲ ਸਿੰਘ ਚੌਧਰੀ ਸੀ। ਉਸਨੂੰ ਪਤਾ ਲੱਗਾ ਕਿ ਇਥੇ ਜੰਗ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜੰਗ ਹੋਇਆ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਇਹ ਵੀ ਪਤਾ ਕਿ ਹੈ ਕਿ ਇਥੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਤੇ ਕਹਿੰਦੇ, ਉਹ ਚੌਧਰੀ ਉਸ ਅਸਥਾਨ ਲੱਭਦਾ ਫਿਰਦਾ ਰਹਿੰਦਾ ਸੀ। ਕਦੇ ਕਿਵੇਂ, ਕਦੇ ਕਿਵੇਂ ਪੁੱਛਦਾ ਫਿਰਦਾ ਸੀ। ਉਹਨੂੰ ਫਿਰ ਇੱਕ ਬਜ਼ੁਰਗ ਮਿਲਿਆ। ਜੋ ਸੌ ਸਾਲ ਤੋਂ ਉੱਪਰ ਦੀ ਉਮਰ ਦਾ ਸੀ। ਤੇ ਉਸ ਬਜ਼ੁਰਗ ਨੇ ਦੱਸਿਆ ਕਿ, “ਇਸ ਏਰੀਏ ਵਿੱਚ ਮੈਂ ਉਦੋਂ ਬੱਕਰੀਆਂ ਚਾਰਦਾ ਸੀ, ਜਦੋਂ ਚਮਕੌਰ ਸਾਹਿਬ ਦਾ ਜੰਗ ਹੋਇਆ ਸੀ। ਕਹਿੰਦੇ, ਜਦੋਂ ਜੰਗ ਹੋਇਆ, ਉਦੋਂ ਮੈਂ ਇਥੋਂ ਚਲਿਆ ਗਿਆ ਸੀ। ਅਗਲੇ ਦਿਨ ਮੈਂ ਆਇਆ।

ਉਹਨੇ ਫਿਰ ਜਗ੍ਹਾ ਦੱਸੀ। ਉਸ ਬਜਰੁਗ ਨੇ ਚੌਧਰੀ ਨੂੰ ਦੱਸਿਆ, “ਇਸ ਜਗ੍ਹਾ ਤੇ ਚਿਖਾ ਬਲਦੀ ਸੀ।” ਸੰਸਕਾਰ ਇਸ ਥਾਂ ਤੇ ਕੀਤਾ ਗਿਆ। ਥਾਂ ਦੱਸੀ। ਕਹਿੰਦੇ, ਚੌਧਰੀ ਇਹ ਸੁਨ ਕੇ ਸਾਰੀ ਰਾਤ ਰੋਂਦਾ ਰਿਹਾ, ਉਹ ਜਗ੍ਹਾ ਤੇ ਬਹਿ ਕੇ, ਵੀ ਇੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਅਗਲੇ ਦਿਨ ਉਸ ਨੇ ਇਲਾਕਾ ਇਕੱਠਾ ਕਰ ਲਿਆ। ਜਮੀਨ ਬਹੁਤ ਸੀ ਉਸ ਬੰਦੇ ਕੋਲ। ਉਹਨੇ ਇਲਾਕਾ ਇਕੱਠਾ ਕਰਕੇ ਕਹਿੰਦਾ, “ਟੱਕ ਲਾਉਣਾ ਹੈ। ਇੱਥੇ ਜਗ੍ਹਾ ਬਣਾਉਣੀ ਹੈ। ਯਾਦਗਾਰ ਬਣਾਉਣੀ ਹੈ।” ਇੱਥੇ ਦਾ ਇਤਿਹਾਸ ਹੈ ਵੀ ਇੱਥੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ।

ਚੌਧਰੀ ਦਿਆਲ ਸਿੰਘ ਕਹਿੰਦਾ, “ਮੈਂ ਯਾਦਗਾਰ ਬਣਾਉਣੀ ਹੈ।” ਉਸ ਵੇਲੇ, ਗ੍ਰੰਥੀ ਸਿੰਘ ਨੂੰ ਬੁਲਾਇਆ। ਇਲਾਕੇ ਦੇ ਬੰਦੇ ਸੱਦੇ। ਕਹਿੰਦੇ, “ਜੀ, ਅਰਦਾਸ ਕਰੋ।” ਮੇਰੀ ਜਿੰਨੀ ਪ੍ਰੋਪਰਟੀ ਹੈ, ਮੇਰੀ ਜਿੰਨੀ ਜਮੀਨ ਹੈ, ਮੈਂ ਸਾਰੀ ਸਾਹਿਬਜ਼ਾਦਿਆਂ ਦੇ ਨਾਮ ਕਰਦਾ। ਅਰਦਾਸ ਕਰੋ।

ਗ੍ਰੰਥੀ ਸਿੰਘ ਲੱਗਿਆ ਅਰਦਾਸ ਕਰਨ। ਕਹਿੰਦੇ, ਇਹ ਕਹਿ ਦੇ ਕਿ ਚੌਧਰੀ ਦਿਆਲ ਸਿੰਘ ਨੇ ਸਾਰਾ ਕੁਝ, ਗੁਰੂ ਘਰ ਦੇ ਨਾਮ ਕਰਾ ਦਿੱਤਾ। ਸਾਹਿਬਜ਼ਾਦਿਆਂ ਦੇ ਨਾਮ ਕਰਾ ਦਿੱਤਾ। ਤੇ ਨਾਲ ਇਹ ਵੀ ਕਹਿ ਦਿੱਤਾ ਕਿ ਚੌਧਰੀ ਦਾ ਕੱਖ ਨਾ ਰਵੇ। ਇਹ ਕਹਿੰਦਾ ਸੀ, “ਇਹ ਨਾ ਕਹੀ ਕਿ ਇਹ ਚੜਦੀ ਕਲਾ ਹੋਵੇ।” ਇਹ ਨਾ ਕਹੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ।

“ਕੱਖ ਨਾ ਰਵੇ ਮੇਰਾ।” ਕਹਿੰਦੇ, “ਐਵੇਂ ਕਿਉਂ ਕਹਿੰਦਾ ? ਚੌਧਰੀ ਕਹਿੰਦਾ “ਮੇਰਾ ਬੱਚਾ ਹੈ ਕੋਈ ਨਹੀਂ।” ਤੇ ਅੱਜ ਮੈਂ ਅਰਦਾਸ ਕਰਦਾ ਹਾਂ, “ਮੇਰੇ ਕੋਈ ਬੱਚਾ ਹੋਵੇ ਵੀ ਨਾ। ਮੈਂ ਇੱਛਾ ਰੱਖਦਾ ਸੀ ਮੇਰੇ ਔਲਾਦ ਹੋਵੇ, ਪਰ ਅੱਜ ਮੈਂ ਚਮਕੌਰ ਦੀ ਗੜੀ ਵਿੱਚ ਖੜ ਕੇ ਕਹਿੰਦਾ ਹਾਂ ਕਿ ਮੇਰੇ ਬੱਚੇ ਨਾ ਹੋਣ।”

ਕਹਿੰਦੇ, “ਕਿਉਂ?” ਕਹਿੰਦਾ, “ਅੱਗੇ ਕੋਈ ਪੁੱਤ-ਪੋਤੇ ਵੱਡੇ ਹੋਣ ਤੇ ਗੁਰਦੁਆਰੇ ਦੇ ਬਾਹਰ ਖੜ ਕੇ ਕਿਤੇ ਹੱਥ ਕਰਕੇ ਨਾ ਕਹਿ ਦੇਣ ਕਿ ਇਥੇ ਜਿਥੇ ਗੁਰਦਵਾਰਾ ਚਮਕੌਰ ਸਾਹਿਬ ਬਣਿਆ ਹੈ ‘ਇਹ ਜਮੀਨ ਸਾਡੇ ਦਾਦੇ-ਪੜਦਾਦੇ ਨੇ ਦਿੱਤੀ ਸੀ।'”

“ਮੇਰਾ ਇਥੇ ਕੁਝ ਵੀ ਨਾ ਹੋਵੇ। ਇਹ ਜੋ ਕੁਝ ਹੈ, ਇਹਨਾਂ ਨੂੰ ਸਮਰਪਿਤ ਹੈ। ਜਦੋਂ ਨਾ ਇਹੋ ਜਿਹੇ ਬੰਦੇ ਪੈਦਾ ਹੁੰਦੇ ਹਨ, ਉਹ ਉਹਨਾਂ ਲਈ ਪੈਦਾ ਹੁੰਦੇ ਹਨ, ਜੇ ਆਗੂ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ।”

ਸੋ ਸੰਗਤ ਜੀ ਇਸ ਤਰੀਕੇ ਨਾਲ ਚਮਕੌਰ ਸਾਹਿਬ ਦੀ ਧਰਤੀ ਜੰਗ ਦੇ ਸੌ ਸਾਲ ਬਾਅਦ ਪ੍ਰਗਟ ਹੋਈ।

ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥

Ang 859

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥ ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥ ਮੇਰੇ ਮਨ ਆਸਾ ਕਰਿ ਜਗਦੀਸ ਗੁਸਾਈ ॥ ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥ ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥ ਇਨ੍ਹ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ੍ਹ ਕਾ ਵਾਹਿਆ ਕਛੁ ਨ ਵਸਾਈ ॥ ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥ ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥ ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥ ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥ ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥ ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥

ਅਰਥ: ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ। ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ।੧।ਰਹਾਉ। ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ, (ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ। ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ।੧। ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ। ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ। ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ।੨। ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ। ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ। ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ।੩। ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ। ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ।੪।੧।

ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
रागु गोंड चउपदे महला ४ घरु १ ॥
जे मनि चिति आस रखहि हरि ऊपरि ता मन चिंदे अनेक अनेक फल पाई ॥ हरि जाणै सभु किछु जो जीइ वरतै प्रभु घालिआ किसै का इकु तिलु न गवाई ॥ हरि तिस की आस कीजै मन मेरे जो सभ महि सुआमी रहिआ समाई ॥१॥ मेरे मन आसा करि जगदीस गुसाई ॥ जो बिनु हरि आस अवर काहू की कीजै सा निहफल आस सभ बिरथी जाई ॥१॥ रहाउ ॥ जो दीसै माइआ मोह कुट्मबु सभु मत तिस की आस लगि जनमु गवाई ॥ इन्ह कै किछु हाथि नही कहा करहि इहि बपुड़े इन्ह का वाहिआ कछु न वसाई ॥ मेरे मन आस करि हरि प्रीतम अपुने की जो तुझु तारै तेरा कुट्मबु सभु छडाई ॥२॥ जे किछु आस अवर करहि परमित्री मत तूं जाणहि तेरै कितै कमि आई ॥ इह आस परमित्री भाउ दूजा है खिन महि झूठु बिनसि सभ जाई ॥ मेरे मन आसा करि हरि प्रीतम साचे की जो तेरा घालिआ सभु थाइ पाई ॥३॥ आसा मनसा सभ तेरी मेरे सुआमी जैसी तू आस करावहि तैसी को आस कराई ॥ किछु किसी कै हथि नाही मेरे सुआमी ऐसी मेरै सतिगुरि बूझ बुझाई ॥ जन नानक की आस तू जाणहि हरि दरसनु देखि हरि दरसनि त्रिपताई ॥४॥१॥

अर्थ: हे मेरे मन! जगत के मालिक धरती के साई की (सहायता की) आस रखा कर। परमात्मा के बिना जो भी किसी की भी आस की जाती है, वह आस सफल नहीं होती, वह आस व्यर्थ जाती है।1। रहाउ। हे भाई! अगर तू अपने मन में अपने चिक्त में सिर्फ परमात्मा पर भरोसा रखे,? तो तू अनेकों ही मन मांगे फल हासिल कर लेगा, (क्योंकि) परमात्मा वह सब कुछ जानता है जो (हम जीवों के) मन में घटित होता है, परमात्मा किसीकी की हुई मेहनत को रक्ती भर भी व्यर्थ नहीं जाने देता। सो, हे मेरे मन! उस मालिक परमात्मा की सदा आस रख, जो सब जीवों में मौजूद है।1। हे मेरे मन! जो यह सारा परिवार दिखाई दे रहा है, यह माया के मोह (का मूल) है। इस परिवार की आस रख के कहीं अपना जीवन व्यर्थ ना गवा बैठना। इन संबन्धियों के हाथ में कुछ नहीं। ये बेचारे क्या कर सकते हैं? इनका लगाया हुआ जोर सफल नहीं हो सकता। सो, हे मेरे मन! अपने प्रीतम प्रभू की ही आस रख, वही तुझे पार लंघा सकता है, तेरे परिवार को भी (हरेक बिपता से) छुड़वा सकता है।2। हे भाई! अगर तू (प्रभू को छोड़ के) और माया आदि की आस बनाएगा, कहीं ये ना समझ लेना कि माया तेरे किसी काम आएगी। माया वाली आस (प्रभू के बिना) दूसरा प्यार है, ये सारा झूठा प्यार है, ये तो एक छिन में नाश हो जाएगा। हे मेरे मन! सदा कायम रहने वाले प्रीतम प्रभू की ही आस रख, वह प्रभू तेरी की हुई सारी मेहनत सफल करेगा।3। पर, हे मेरे मालिक-प्रभू! तेरी ही प्रेरणा से जीव आशाएं बाँधता है, मन के फुरने बनाता है। हरेक जीव वैसी ही आशा करता है जैसी तू प्रेरणा करता है। हे मेरे मालिक! किसी भी जीव के वश कुछ नहीं- मुझे तो मेरे गुरू ने ये सूझ बख्शी है। हे प्रभू! (अपने) दास नानक की (धारी हुई) आशा को तू खुद ही जानता है (वह तमन्ना यह है कि) प्रभू के दर्शन करके (नानक का मन) दर्शन की बरकति से (माया की आशाओं की ओर से) अघाया रहे।4।1।

ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥

Ang 873

ਗੋਂਡ ॥ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥

ਅਰਥ: ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ। (ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ।੧। ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ।੨।੩। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ।

गोंड ॥ मो कउ तारि ले रामा तारि ले ॥ मै अजानु जनु तरिबे न जानउ बाप बीठुला बाह दे ॥१॥ रहाउ ॥ नर ते सुर होइ जात निमख मै सतिगुर बुधि सिखलाई ॥ नर ते उपजि सुरग कउ जीतिओ सो अवखध मै पाई ॥१॥ जहा जहा धूअ नारदु टेके नैकु टिकावहु मोहि ॥ तेरे नाम अविल्मबि बहुतु जन उधरे नामे की निज मति एह ॥२॥३॥.

अर्थ: हे मेरे राम! मुझे (संसार समुंद्र से) तार ले, बचा ले। हे मेरे पिता प्रभू! मुझे अपनी बाँह पकड़ा, मैं तेरा अंजान सेवक हूँ, मैं तैरना नहीं जानता। रहाउ। (हे बीठल पिता! मुझे भी गुरू से मिला दे) गुरू से मिली हुई बुद्धि की बरकति से आँख झपकने जितने समय में ही मनुष्य से देवता बन जाया जाता है, हे पिता! (मेहर कर) मैं भी वह दवाई हासिल कर लूँ जिससे मनुष्यों से पैदा हो के (भाव, मनुष्य जाति में से हो के) स्वर्ग को जीता जा सकता है (भाव, स्वर्ग की भी परवाह नहीं रहती)।1। हे मेरे राम! तूने जिस-जिस आत्मिक ठिकाने पर धु्रव और नारद (जैसे भक्तों) को पहुँचाया है, मुझे (भी) सदा के लिए पहुँचा दे, मेरा नामदेव का ये पक्का विश्वास है कि तेरे नाम के आसरे बेअंत जीव (संसार-समुंद्र के विकारों से) बच निकलते हैं।2।3।

ਗੁਰੂ ਨਾਨਕ ਦੇਵ ਜੀ ਦੀ ਜੀਵਨੀ

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1469 ਨੂੰ ਪਿੰਡ ਤਲਵੰਡੀ (ਜੋ ਕਿ ਅੱਜ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਕਹਿਣਾ ਜਾਂਦਾ ਹੈ) ਵਿੱਚ ਹੋਇਆ। ਉਹ ਕਲਯੁਗ ਦੇ ਸਮੇਂ ਦਾ ਪ੍ਰਕਾਸ਼ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਇਕ ਨਵਾਂ ਰਾਹ ਦਿਖਾਇਆ। ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦੇ ਨਾਮ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਉਨ੍ਹਾਂ ਦੇ ਇਕ ਵੱਡੇ ਭਰਾ ਸ੍ਰੀਨਾਨਕ ਜੀ ਸਨ।

ਬਚਪਨ ਅਤੇ ਮੁਲਕਤਾਂ ਦਾ ਅਰੰਭ

ਗੁਰੂ ਨਾਨਕ ਦੇਵ ਜੀ ਦਾ ਬਚਪਨ ਆਮ ਬੱਚਿਆਂ ਤੋਂ ਬਹੁਤ ਅਲੱਗ ਸੀ। ਬਚਪਨ ਵਿੱਚ ਹੀ ਉਨ੍ਹਾਂ ਨੇ ਅਨੰਦ ਵਿੱਚ ਰਹਿਣਾ ਅਤੇ ਪ੍ਰਬੂ ਪ੍ਰੇਮ ਵਿੱਚ ਬੋਲੀ ਦੇਣੀ ਸਿੱਖੀ। ਉਹ ਅਕਸਰ ਕੁਦਰਤ ਦੇ ਵਿਸ਼ਾਲਤਾ ਅਤੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸਨ। ਇਕ ਦਿਨ ਉਹ ਤਲਵੰਡੀ ਦੇ ਪਿੰਡ ਦੇ ਨਾਲੋਂ ਦੂਰ ਕਿਤੇ ਚਰਨਾ ਗਏ ਸਨ ਜਿਥੇ ਉਨ੍ਹਾਂ ਨੇ ਪ੍ਰਬੂ ਦੀ ਭਗਤੀ ਵਿੱਚ ਲੀਨ ਹੋ ਕੇ “ਨਮੋ ਨਰਾਇਣ” ਕਹਿਣ ਲੱਗੇ।

ਗੁਰੂ ਨਾਨਕ ਦੇਵ ਜੀ ਦੇ ਮੁਖ ਤਤ

ਗੁਰੂ ਨਾਨਕ ਦੇਵ ਜੀ ਦਾ ਮੰਤਵ ਸੱਚਾਈ ਅਤੇ ਪ੍ਰਮਾਤਮਾ ਦੇ ਅਸਲ ਰੂਪ ਨੂੰ ਪਰਿਭਾਸ਼ਿਤ ਕਰਨਾ ਸੀ। ਉਹ ਕਹਿੰਦੇ ਸਨ:

  1. “ਇਕ ਓਅੰਕਾਰ” – ਰੱਬ ਇੱਕ ਹੈ ਅਤੇ ਸਾਰਿਆਂ ਦੇ ਸਿਰ ਤੇ ਹੈ।
  2. “ਨਾਮ ਜਪੋ” – ਹਰ ਸਮੇਂ ਰੱਬ ਦੇ ਨਾਮ ਦਾ ਸਿਮਰਨ ਕਰੋ।
  3. “ਕਿਰਤ ਕਰੋ” – ਸਹੀ ਮਾਰਗ ਤੇ ਚੱਲੋ ਅਤੇ ਹੱਕ ਦੀ ਕਮਾਈ ਕਰੋ।
  4. “ਵੰਡ ਛਕੋ” – ਆਪਣੀ ਕਮਾਈ ਹੋਰ ਨਾਲ ਵੰਡ ਕੇ ਖਾਓ।

ਜਨਮ ਸਾਖੀਆਂ ਅਤੇ ਪ੍ਰਵਾਸ

ਗੁਰੂ ਨਾਨਕ ਦੇਵ ਜੀ ਨੇ ਲਗਭਗ 28 ਸਾਲ ਦੀ ਉਮਰ ਵਿੱਚ ਆਪਣੇ ਭਾਈ ਮਰਦਾਨਾ ਜੀ ਦੇ ਨਾਲ ਆਪਣੀ ਪਹਿਲੀ ਉਦਾਸੀ (ਸਫ਼ਰ) ਸ਼ੁਰੂ ਕੀਤੀ। ਇਹ ਉਦਾਸੀਆਂ ਭਗਤੀ ਅਤੇ ਪ੍ਰੇਰਨਾ ਦਾ ਸੂਤਰ ਬਣੀਆਂ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਅਤੇ ਅਨੇਕਾਂ ਕਲਪਿਤ ਦੱਸਾ ਨੂੰ ਖਤਮ ਕੀਤਾ। ਗੁਰੂ ਨਾਨਕ ਦੇਵ ਜੀ ਨੇ ਚਾਰ ਪ੍ਰਵਾਸ ਕੀਤੇ:

  1. ਪਹਿਲਾ ਪ੍ਰਵਾਸ: ਪਾਖਤੁਨ ਹਿੰਦ ਅਤੇ ਕੁਰਕਸ਼ੇਤਰ।
  2. ਦੂਜਾ ਪ੍ਰਵਾਸ: ਸਰੀਲੰਕਾ।
  3. ਤੀਜਾ ਪ੍ਰਵਾਸ: ਤੁਰਕ, ਮਿਸਰ ਅਤੇ ਅਰਬ ਦੇਸ਼।
  4. ਚੌਥਾ ਪ੍ਰਵਾਸ: ਤਬੈਲਕੂਸ਼।

ਇਸ ਸਭ ਦੇ ਦੌਰਾਨ ਗੁਰੂ ਜੀ ਨੇ ਮਨੁੱਖਤਾ, ਪ੍ਰੇਮ ਅਤੇ ਸਮਾਨਤਾ ਦਾ ਪਾਠ ਪੜ੍ਹਾਇਆ ਅਤੇ ਬਾਹਰਲੇ ਜਗ੍ਹਾਂ ਤੇ ਧਰਮ ਦੇ ਨਾਮ ਤੇ ਹੁੰਦੀਆਂ ਗਲਤ ਰੀਤੀਆਂ ਨੂੰ ਖਤਮ ਕੀਤਾ।

ਗੁਰੂ ਨਾਨਕ ਦੇਵ ਜੀ ਦੇ ਮੁੱਖ ਚਮਤਕਾਰ

ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਈ ਅਨੋਖੇ ਅਤੇ ਅਦਭੁਤ ਚਮਤਕਾਰ ਹਨ, ਜਿਨ੍ਹਾਂ ਨੇ ਲੋਕਾਂ ਨੂੰ ਅਪਨੇ ਕਿਵੇਂ ਵਸਾਇਆ। ਕੁਝ ਮਹੱਤਵਪੂਰਨ ਚਮਤਕਾਰਾਂ ਵਿੱਚ ਸ਼ਾਮਿਲ ਹਨ:

  1. ਬੈਰਾਗੀ ਬਨੋ: ਬਚਪਨ ਵਿੱਚ, ਉਨ੍ਹਾਂ ਨੇ ਸਕੂਲ ਵਿੱਚ ਮਾਸਟਰ ਨੂੰ ਕਹਿਣ ਲੱਗੇ ਕਿ ਰੱਬ ਦੀ ਪ੍ਰਾਪਤੀ ਸੱਚ ਦੀ ਕਹਾਣੀ ਹੈ।
  2. ਨਹਿਰ ਦੇ ਕੰਢੇ ਤੇ ਭਗਤੀ: ਇਕ ਦਿਨ ਜਦ ਗੁਰੂ ਜੀ ਨਹੀਂ ਲੱਭੇ ਤਾਂ ਲੋਕਾਂ ਨੇ ਦਿਖਿਆ ਕਿ ਉਹ ਇਕ ਗੁਫਾ ਵਿੱਚ ਪ੍ਰਮਾਤਮਾ ਦੀ ਯਾਦ ਵਿੱਚ ਬੈਠੇ ਹਨ।
  3. ਭੈਰੋਨ ਦਾ ਸੁਨੇਹਾ: ਇੱਕ ਥਾਂ ਤੇ ਭੈਰੋਂ ਬਾਬੇ ਨੇ ਪੁੱਛਿਆ ਕਿ ਉਹ ਕਿਉਂ ਜਗਤ ਨੂੰ ਖਤਮ ਕਰ ਰਹੇ ਹਨ, ਗੁਰੂ ਜੀ ਨੇ ਕਿਹਾ ਸੱਚ ਦੀ ਰਾਹ ਤੇ ਚੱਲੋ।

ਗੁਰੂ ਨਾਨਕ ਸਾਹਿਬ ਜੀ ਦਾ ਜੋਤਿ ਜੋਤ ਸਮਾਉਣਾ

ਗੁਰੂ ਨਾਨਕ ਦੇਵ ਜੀ ਨੇ 70 ਸਾਲ ਦੀ ਉਮਰ ਵਿੱਚ 22 ਸਿਤੰਬਰ 1539 ਨੂੰ ਆਪਣੇ ਸਰੀਰ ਨੂੰ ਛੱਡ ਦਿੱਤਾ। ਉਨ੍ਹਾਂ ਦੀ ਗੁਰੂ ਨਾਨਕ ਸਾਹਿਬ ਜੀ ਦਾ ਜੋਤਿ ਜੋਤ ਸਮਾਉਣਾ ਸਿੱਖ ਧਰਮ ਨੂੰ ਸਦੀਵ ਬਣਾਇਆ ਅਤੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ ਸੱਚਾਈ ਅਤੇ ਸਮਾਨਤਾ ਦਾ ਰਾਹ ਸਾਰੀ ਦੁਨੀਆ ਵਿੱਚ ਪ੍ਰਚਲਿਤ ਕੀਤਾ ਜਾ ਸਕਦਾ ਹੈ। ਉਹ ਸਾਰਿਆਂ ਲਈ ਪਿਆਰ, ਸੇਵਾ ਅਤੇ ਭਗਤੀ ਦਾ ਪ੍ਰਤੀਕ ਬਣ ਗਏ।

ਸਿੱਖਿਆ ਅਤੇ ਸੰਦੇਸ਼

ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚ ਦੀ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਹ ਸਮਾਜ ਵਿੱਚ ਧਰਮ ਅਤੇ ਰੂਹਾਨੀਤਾ ਦੀ ਪ੍ਰਕਾਸ਼ ਸ੍ਰੋਤ ਸਨ। ਉਹ ਕਹਿੰਦੇ ਸਨ ਕਿ ਸੱਚਾਈ, ਨਿਸ਼ਕਾਮ ਸੇਵਾ ਅਤੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੀਵਨ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਦੇ ਬਾਣੀਆਂ ਦੇ ਰਾਹੀਂ ਅੱਜ ਵੀ ਸਿੱਖਾਂ ਅਤੇ ਹੋਰ ਸਾਰੇ ਸਮਾਜਾਂ ਨੂੰ ਪ੍ਰੇਰਨਾ ਮਿਲਦੀ ਹੈ।


ਮਹਾਨ ਗੁਰੂ ਦੇ ਸਨਮਾਨ ਵਿੱਚ, ਸਾਡੇ ਸਿਰ ਤੇ ਹੈ ਜੋ ਸਾਡੇ ਜੀਵਨ ਨੂੰ ਰੋਸ਼ਨ ਕਰਦੇ ਹਨ ਅਤੇ ਸਾਨੂੰ ਅਸਲ ਸੱਚ ਦੇ ਰਾਹ ਤੇ ਲੈਂਦੇ ਹਨ।

Life In Short

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ। ਉਹਨਾਂ ਦਾ ਜਨਮ ਸੰਨ ਚੌਦਾਂ ਸੌ ਉਣਹੱਤਰ ਈਸਵੀ ਵਿੱਚ ਰਾਇ ਭੋਇਂ ਦੀ ਤਲਵੰਡੀ (ਹਾਲਾਂਕਿ ਹੁਣ ਇਹ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਹੈ) ਵਿੱਚ ਹੋਇਆ। ਗੁਰੂ ਜੀ ਦੇ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਸਨ ਅਤੇ ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਨਾਲ ਬੜਾ ਪਿਆਰ ਸੀ। ਗੁਰੂ ਨਾਨਕ ਜੀ ਦੀ ਧਰਮ-ਪਤਨੀ ਦਾ ਨਾਮ ਬੀਬੀ ਸੁਲੱਖਣੀ ਜੀ ਸੀ, ਅਤੇ ਉਹਨਾਂ ਦੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਸਨ। ਗੁਰੂ ਨਾਨਕ ਜੀ ਨੇ ਆਪਣੇ ਜੀਵਨ ਵਿੱਚ ਕੇਵਲ ਬਾਣੀ ਹੀ ਨਹੀਂ ਬਲਕਿ ਮਹਾਨ ਸਮਾਜ ਸੁਧਾਰਕ ਦੇ ਤੌਰ ਤੇ ਲੋਕਾਂ ਨੂੰ ਸੱਚ ਦੇ ਮਾਰਗ ‘ਤੇ ਚਲਣ ਦੀ ਸਿੱਖਿਆ ਦਿੱਤੀ। ਉਹਨਾਂ ਨੇ ਚਾਰ ਉਦਾਸੀਆਂ ਵਿੱਚ ਸਾਰੀ ਦੁਨੀਆ ਨੂੰ ਯਾਤਰਾ ਕਰਕੇ ਸਿੱਧਾਂ, ਪੰਡਿਤਾਂ ਅਤੇ ਕਾਜ਼ੀਆਂ ਨਾਲ ਵਿਚਾਰ-ਵਟਾਂਦਰੇ ਕੀਤੇ। ਉਹ ਸਾਰੇ ਮਨੁੱਖਾਂ ਨੂੰ ਜਾਤਾਂ ਪਾਤਾਂ ਨੂੰ ਇਕ ਬਰਾਬਰ ਸਮਝਦੇ ਸਨ ਅਤੇ ਨੇਕੀ ਅਤੇ ਸੱਚਾਈ ਨੂੰ ਅਹਿਮੀਅਤ ਦਿੰਦੇ ਸਨ। ਗੁਰੂ ਨਾਨਕ ਜੀ ਨੇ ਗ੍ਰਹਿਸਥੀ ਜੀਵਨ ਬਤੀਤ ਕਰਨ ਦੌਰਾਨ ਕਰਤਾਰਪੁਰ ਵਿੱਚ ਇੱਕ ਸ਼ਹਿਰ ਵਸਾਇਆ ਜਿੱਥੇ ਲੋਕਾਂ ਨੂੰ ਖੇਤੀਬਾੜੀ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਸਿੱਖਿਆ ਵੱਜੋਂ ਕਿਰਤ ਕਮਾਈ ਕਰਕੇ ਖਾਣ ਦੀ ਸਿੱਖਿਆ ਦਿੱਤੀ। ਜਪੁ ਜੀ ਸਾਹਿਬ ਅਤੇ ਆਸਾ ਦੀ ਵਾਰ ਉਹਨਾਂ ਦੀਆਂ ਪ੍ਰਸਿੱਧ ਬਾਣੀਆਂ ਹਨ। ਉਹਨਾਂ ਦੀ ਬਾਣੀ ਸ਼੍ਰੀ ਜਪੁਜੀ ਸਾਹਿਬ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਬਤੋਂ ਪਹਿਲਾ ਆਉਂਦੀ ਹੈ। ਗੁਰੂ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਸ਼ਬਦ ਸ਼ਾਮਲ ਕੀਤੇ ਹਨ, ਜੋ ਅੱਜ ਵੀ ਸਾਡੀ ਜ਼ਿੰਦਗੀ ਵਿੱਚ ਪ੍ਰੇਰਣਾ ਦਾ ਸਰੋਤ ਹਨ। ਆਓ ਆਪਾਂ ਸ਼ੁਰੂ ਗੁਰੂ ਨਾਨਕ ਦੇਵ ਜੀ ਦੇ ਅੱਜ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਨੂੰ ਸ਼ੀਸ਼ ਨਿਵਾਈਏ ਅਤੇ ਉਹਨਾਂ ਦੀ ਦਿੱਤੀ ਸਿੱਖਿਆ ਤੇ ਚੱਲ ਕੇ ਜੀਵਨ ਸਫਲਾ ਕਰੀਏ।

ਬੰਦੀ ਛੋੜ ਦਿਵਸ: ਸਿੱਖ ਇਤਿਹਾਸ ਦਾ ਇੱਕ ਗੌਰਵਮਈ ਦਿਨ

ਬੰਦੀ ਛੋੜ ਦਿਵਸ: ਸਿੱਖ ਇਤਿਹਾਸ ਦਾ ਇੱਕ ਗੌਰਵਮਈ ਦਿਨ

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਨੂੰ ਜਾਣੋ। ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ‘ਚੋਂ ਰਿਹਾਈ ਅਤੇ ਸਿੱਖ ਕੌਮ ਦੀ ਇਸ ਦਿਨ ਦੀ ਮਹਾਨਤਾ ਬਾਰੇ ਜਾਣੋ। #ਬੰਦੀਛੋੜਦਿਵਸ #ਸਿੱਖਇਤਿਹਾਸ #ਗੁਰੂਹਰਿਗੋਬਿੰਦਸਾਹਿਬ

ਸਿਰਲੇਖ: ਬੰਦੀ ਛੋੜ ਦਿਵਸ: ਸਿੱਖ ਇਤਿਹਾਸ ਦਾ ਇੱਕ ਗੌਰਵਮਈ ਦਿਨ

ਸਿੱਖ ਕੌਮ ਲਈ ਦੀਵਾਲੀ ਦਾ ਵਿਸ਼ੇਸ਼ ਮਹੱਤਵ

ਸਿੱਖ ਕੌਮ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੀ ਹੈ। ਇਸ ਦਿਨ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਅਟੁੱਟ ਸਬੰਧ ਹੈ। ਜਦੋਂ ਗੁਰੂ ਸਾਹਿਬ ਜੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ ਤਾਂ ਉਨ੍ਹਾਂ ਨੇ ਆਪਣੇ ਨਾਲ 52 ਹੋਰ ਰਾਜਿਆਂ ਨੂੰ ਵੀ ਰਿਹਾ ਕਰਵਾਇਆ ਸੀ। ਇਸ ਖੁਸ਼ੀ ਵਿੱਚ ਸਿੱਖਾਂ ਨੇ ਦੀਵੇ ਬਾਲੇ ਸਨ।

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ‘ਮੀਰੀ’ ਤੇ ‘ਪੀਰੀ’ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਗੁਰੂ ਸਾਹਿਬ ਦੀ ਸ਼ਾਹੀ, ਸੁਤੰਤਰ ਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ। ਇਸ ਕਰਕੇ ਹੀ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਗਿਆ।

ਬੰਦੀ ਛੋੜ ਦਿਵਸ ਦਾ ਮਹੱਤਵ

ਬੰਦੀ ਛੋੜ ਦਿਵਸ ਸਿਰਫ਼ ਇੱਕ ਤਿਉਹਾਰ ਹੀ ਨਹੀਂ ਸਗੋਂ ਇਹ ਇੱਕ ਇਤਿਹਾਸਕ ਘਟਨਾ ਹੈ ਜੋ ਸਾਨੂੰ ਸਿੱਖਿਆ ਦਿੰਦੀ ਹੈ ਕਿ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਲਈ ਲੜਨਾ ਚਾਹੀਦਾ ਹੈ। ਇਹ ਦਿਨ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕਰਾਉਂਦਾ ਹੈ।

ਬੰਦੀ ਛੋੜ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

ਸਿੱਖ ਸੰਗਤਾਂ ਬੰਦੀ ਛੋੜ ਦਿਵਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੀਆਂ ਹਨ। ਇਸ ਦਿਨ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ। ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ। ਇਸ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵੇ ਬਾਲੇ ਜਾਂਦੇ ਹਨ ਅਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਸਿੱਖ ਇਤਿਹਾਸ ਵਿੱਚ ਬੰਦੀ ਛੋੜ ਦਿਵਸ ਦਾ ਸਥਾਨ

ਬੰਦੀ ਛੋੜ ਦਿਵਸ ਸਿੱਖ ਇਤਿਹਾਸ ਦਾ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਇਹ ਦਿਨ ਸਾਨੂੰ ਸਿੱਖਿਆ ਦਿੰਦਾ ਹੈ ਕਿ ਸਾਨੂੰ ਹਮੇਸ਼ਾ ਹੱਕ ਅਤੇ ਸੱਚ ਲਈ ਲੜਨਾ ਚਾਹੀਦਾ ਹੈ। ਇਹ ਦਿਨ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਯਾਦ ਕਰਾਉਂਦਾ ਹੈ।

ਬੰਦੀ ਛੋੜ ਦਿਵਸ, ਸਿੱਖ ਇਤਿਹਾਸ, ਗੁਰੂ ਹਰਗੋਬਿੰਦ ਸਾਹਿਬ, ਗਵਾਲੀਅਰ, ਦੀਵਾਲੀ, ਸ੍ਰੀ ਹਰਿਮੰਦਰ ਸਾਹਿਬ

ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥

Shabad Lyrics Punjabi And Hindi

Ang 383

ਆਸਾ ਮਹਲਾ ੫ ॥ ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥

ਅਰਥ: (ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ। (ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ।1। ਰਹਾਉ। ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ– ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ? ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ।1। (ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ। ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ।2। (ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ। ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ।3। ਹੇ ਨਾਨਕ! (ਆਖ– ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ।4।9। 48।

आसा महला ५ ॥ आगै ही ते सभु किछु हूआ अवरु कि जाणै गिआना ॥ भूल चूक अपना बारिकु बखसिआ पारब्रहम भगवाना ॥१॥ सतिगुरु मेरा सदा दइआला मोहि दीन कउ राखि लीआ ॥ काटिआ रोगु महा सुखु पाइआ हरि अम्रितु मुखि नामु दीआ ॥१॥ रहाउ ॥ अनिक पाप मेरे परहरिआ बंधन काटे मुकत भए ॥ अंध कूप महा घोर ते बाह पकरि गुरि काढि लीए ॥२॥ निरभउ भए सगल भउ मिटिआ राखे राखनहारे ॥ ऐसी दाति तेरी प्रभ मेरे कारज सगल सवारे ॥३॥ गुण निधान साहिब मनि मेला ॥ सरणि पइआ नानक सुोहेला ॥४॥९॥४८॥

अर्थ: (हे भाई!) मेरा सतिगुरू सदा ही दयावान रहता है उसने मुझे (आत्मिक जीवन के सरमाए से) कंगाल को (आत्मिक मौत लाने वाले रोग से) बचा लिया। (सतिगुरू ने) मेरे मुंह में परमात्मा का आत्मिक जीवन देने वाला नाम-जल डाला (मेरा विकारों का) रोग काटा गया, मुझे बड़ा आत्मिक आनंद प्राप्त हुआ।1। रहाउ। जो बख्शिश मेरे ऊपर हुई है धुर से ही हुई है– इसके बिना जीव और क्या ज्ञान समझ सकता है? मेरी अनेकों भूलें-चूकें देख के भी पारब्रहम भगवान ने मुझे अपने बालक को बख्श लिया है।1। (हे भाई!) गुरू ने मेरे अनेकों पाप दूर कर दिए हैं, मेरे (माया के मोह के) बंधन काट दिए हैं, मैं (मोह के बंधनों से) स्वतंत्र हो गया हूँ। गुरू ने मेरी बाँह पकड़ के मुझे (माया के मोह के) घोर अंधकार में से निकाल लिया है।2। (हे भाई! विकारों से) बचा सकने की ताकत रखने वाले परमात्मा ने (मुझे विकारों से) बचा लिया है, अब (माया के हमलों से) बे-फिक्र हूँ। (इस ओर से) मेरा हरेक किस्म का डर-खतरा समाप्त हो गया है। हे मेरे प्रभू! तेरी ऐसी बख्शिश मेरे ऊपर हुई है कि मेरे (आत्मिक जीवन के) सारे ही कारज सफल हो गए हैं।3। हे नानक! (कह– हे भाई!) गुणों के खजाने मालिक-प्रभू का मेरे मन में मिलाप हो गया है (जब का गुरू की कृपा से) मैं (उसकी) शरण पड़ा हूँ मैं निष्चिंत हो गया हूँ।4।9।48।

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਅਤੇ ਜੀਵਨ – ਸਿੱਖ ਧਰਮ ਦਾ ਮਹਾਨ ਤਿਆਗ

ਭਾਈ ਤਾਰੂ ਸਿੰਘ ਜੀ ਸਿੱਖ ਧਰਮ ਦੇ ਉਹ ਮਹਾਨ ਸ਼ਹੀਦ ਸਨ, ਜਿਨ੍ਹਾਂ ਦੀ ਸ਼ਹਾਦਤ ਦਾ ਸੰਦੇਸ਼ ਅੱਜ ਵੀ ਸਿੱਖ ਕੌਮ ਨੂੰ ਨਿਸ਼ਕਾਮ ਸੇਵਾ ਅਤੇ ਧਰਮ ਦੀ ਰਾਖੀ ਕਰਨ ਲਈ ਪ੍ਰੇਰਨਾ ਦਿੰਦਾ ਹੈ। ਭਾਈ ਤਾਰੂ ਸਿੰਘ ਜੀ 1720 ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੋਹਲਾ ਵਿੱਚ ਇੱਕ ਸਿੰਧੂ ਜੱਟ ਪਰਿਵਾਰ ਵਿੱਚ ਜਨਮੇ ਸਨ। ਉਹਨਾਂ ਦੇ ਪਿਤਾ ਭਾਈ ਜੋਧ ਸਿੰਘ ਇੱਕ ਬਹਾਦਰ ਸਿੱਖ ਸਨ, ਜੋ ਮੁਗਲ ਹਕੂਮਤ ਵਿਰੁੱਧ ਜੰਗਾਂ ਵਿੱਚ ਸ਼ਹੀਦ ਹੋਏ। ਮਾਤਾ ਬੀਬੀ ਧਰਮ ਕੌਰ ਨੇ ਆਪਣੇ ਪੁੱਤਰਾਂ ਦੀ ਪਰਵਰਿਸ਼ ਧਰਮਕ ਅਤੇ ਆਦਰਸ਼ ਸਿੱਖ ਜੀਵਨ ਦੇ ਸਿਧਾਂਤਾਂ ਅਨੁਸਾਰ ਕੀਤੀ।

ਪਿਛੋਕੜ ਅਤੇ ਪਰਵਰਿਸ਼
ਭਾਈ ਤਾਰੂ ਸਿੰਘ ਜੀ ਬਹੁਤ ਹੀ ਨਿਸ਼ਕਾਮ ਸਿੱਖ ਸਨ, ਜਿਨ੍ਹਾਂ ਨੇ ਸਿੱਖ ਧਰਮ ਦੀ ਸੇਵਾ ਅਤੇ ਸਿੱਖ ਕੌਮ ਦੀ ਰਾਖੀ ਲਈ ਆਪਣੇ ਜੀਵਨ ਦਾ ਹਰ ਪਲ ਸਮਰਪਿਤ ਕੀਤਾ। ਉਹਨਾਂ ਦੀ ਪਰਵਰਿਸ਼ ਇਕ ਨਿਮਰ ਅਤੇ ਮਿਹਨਤੀ ਵਾਤਾਵਰਣ ਵਿੱਚ ਹੋਈ। ਭਾਈ ਤਾਰੂ ਸਿੰਘ ਜੀ ਨੇ ਆਪਣੀ ਜ਼ਮੀਨ ‘ਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕੀਤਾ, ਪਰ ਉਹਨਾਂ ਦਾ ਜੀਵਨ ਨਿਰਮਲ ਅਤੇ ਮਿਤਵ੍ਯਤਾ ਵਾਲਾ ਸੀ। ਉਹ ਆਪਣੇ ਬਚਾਏ ਹੋਏ ਪੈਸੇ ਅਤੇ ਰਸਦ ਮੁਗਲ ਹਕੂਮਤ ਦੇ ਜ਼ੁਲਮਾਂ ਤੋਂ ਪਲਾਇਤ ਸਿੱਖਾਂ ਦੀ ਸਹਾਇਤਾ ਲਈ ਵਰਤਦੇ ਸਨ।

ਉਨ੍ਹਾਂ ਦੀ ਛੋਟੀ ਭੈਣ ਬੀਬੀ ਤਾਰ ਕੌਰ ਵੀ ਸਿੱਖ ਯੋਧਿਆਂ ਦੀ ਸਹਾਇਤਾ ਵਿੱਚ ਭਾਈ ਤਾਰੂ ਸਿੰਘ ਨਾਲ ਨਿੱਤ ਸਾਥ ਦਿੰਦੀ ਸੀ। ਇਹ ਦੋਵੇਂ ਭੈਣ-ਭਰਾ ਸਿੱਖ ਬੰਦਿਆਂ ਨੂੰ ਸਹਿਯੋਗ ਦੇ ਰਹੇ ਸਨ ਜੋ ਜੰਗਲਾਂ ਵਿੱਚ ਮੁਗਲ ਜ਼ੁਲਮ ਤੋਂ ਬਚਣ ਲਈ ਛੁਪ ਰਹੇ ਸਨ। ਇਨ੍ਹਾਂ ਦੀ ਸਹਾਇਤਾ ਅਤੇ ਧਰਮਕ ਸਮਰਪਣ ਨੇ ਮੁਗਲ ਹਕੂਮਤ ਨੂੰ ਇਹਨਾਂ ਦੇ ਵਿਰੁੱਧ ਹੋਰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ।

ਮੁਗਲ ਹਕੂਮਤ ਵਲੋਂ ਪਕੜਾਉ
ਜੰਡਿਆਲਾ ਦੇ ਮੱਥੇਤ ਹਕੀਕਤ ਦਾਸ, ਜੋ ਇੱਕ ਮੁਗਲ ਸਰਕਾਰੀ ਮੁਖਬਿਰ ਸੀ, ਨੇ ਭਾਈ ਤਾਰੂ ਸਿੰਘ ਜੀ ਅਤੇ ਬੀਬੀ ਤਾਰ ਕੌਰ ਦੇ ਸਿੱਖ ਬੰਦਿਆਂ ਨੂੰ ਸਹਾਇਤਾ ਦੇਣ ਦੀ ਰਿਪੋਰਟ ਮੁਗਲ ਹਕੂਮਤ ਦੇ ਨਾਜ਼ਮ ਜਾਕਿਰਿਆ ਖ਼ਾਂ ਨੂੰ ਦਿੱਤੀ। ਇਸ ਤੋਂ ਬਾਅਦ, ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿੱਚ ਗਵਰਨਰ ਜਾਕਿਰਿਆ ਖ਼ਾਂ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ।

ਭਾਈ ਤਾਰੂ ਸਿੰਘ ਜੀ ‘ਤੇ ਇਲਜ਼ਾਮ ਸੀ ਕਿ ਉਹ ਮੁਗਲ ਹਕੂਮਤ ਵਿਰੁੱਧ ਲੜਨ ਵਾਲੇ ਸਿੱਖਾਂ ਦੀ ਸਹਾਇਤਾ ਕਰ ਰਹੇ ਹਨ। ਜਦ ਉਨ੍ਹਾਂ ਨੂੰ ਮੁਸਲਮਾਨ ਧਰਮ ਵਿੱਚ ਪਰਿਵਰਤਿਤ ਹੋਣ ਦਾ ਆਦੇਸ਼ ਦਿੱਤਾ ਗਿਆ, ਤਾਂ ਉਨ੍ਹਾਂ ਨੇ ਇਸ ਆਦੇਸ਼ ਨੂੰ ਕਦੇ ਵੀ ਮਨਜ਼ੂਰ ਨਹੀਂ ਕੀਤਾ। ਉਹਨਾਂ ਨੇ ਆਪਣੀ ਸਿੱਖੀ ਅਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਤੇ ਕਾਇਮ ਰਹਿਣ ਦਾ ਵਾਅਦਾ ਕੀਤਾ ਅਤੇ ਮੁਗਲਾਂ ਦੇ ਜ਼ੁਲਮਾਂ ਦੇ ਸਾਹਮਣੇ ਝੁਕਣ ਦੀ ਬਜਾਏ ਮੌਤ ਨੂੰ ਕਬੂਲ ਕੀਤਾ।

ਸ਼ਹੀਦੀ ਅਤੇ ਸ਼ਰਾਰਿਕ ਯਾਤਨਾ
ਜਾਕਿਰਿਆ ਖ਼ਾਂ ਨੇ ਭਾਈ ਤਾਰੂ ਸਿੰਘ ਨੂੰ ਫੜ ਕੇ ਇਹ ਸ਼ਰਤ ਰੱਖੀ ਕਿ ਜੇਕਰ ਉਹ ਆਪਣੇ ਕੇਸ (ਵਾਲ) ਮੁੰਡਵਾ ਦੇਣ ਤਾਂ ਉਨ੍ਹਾਂ ਦੀ ਜਾਨ ਬਖਸ਼ੀ ਜਾਵੇਗੀ, ਪਰ ਭਾਈ ਤਾਰੂ ਸਿੰਘ ਨੇ ਕੇਸ ਮੁੰਡਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, 9 ਜੂਨ 1745 ਨੂੰ, ਭਾਈ ਤਾਰੂ ਸਿੰਘ ਜੀ ਦੀ ਸਿਰ ਦੀ ਖਾਲ (ਚਮੜੀ) ਬੇਹੱਦ ਦਰਦਨਾਕ ਢੰਗ ਨਾਲ ਉਤਾਰੀ ਗਈ ਤਾਂ ਜੋ ਉਨ੍ਹਾਂ ਦੇ ਕੇਸ ਵਾਪਸ ਨਾਹ ਆ ਸਕਣ। ਇਹ ਇੱਕ ਬੇਹੱਦ ਕਸਾਈਪੁਣਾ ਸੀ, ਜੋ ਸਿਰਫ਼ ਸਿੱਖੀ ਦੇ ਕੇਸਾਂ ਦੇ ਮਹੱਤਵ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ।

ਭਾਈ ਤਾਰੂ ਸਿੰਘ ਜੀ ਨੇ ਦਰਦ ਅਤੇ ਸਜ਼ਾ ਸਹਿ ਕੇ ਵੀ ਆਪਣੇ ਧਰਮ ਦੇ ਨਿਯਮਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ। ਉਹਨਾਂ ਨੇ ਆਪਣੇ ਗੁਰੂ ਅਤੇ ਸਿੱਖੀ ਲਈ ਸਿਰ ਵਾਰ ਦਿੱਤਾ ਪਰ ਆਪਣੇ ਕੇਸਾਂ ਦੀ ਰਾਖੀ ਲਈ ਹਮੇਸ਼ਾ ਖੜੇ ਰਹੇ। ਇਸ ਤਿਆਗ ਨੇ ਸਿੱਖਾਂ ਨੂੰ ਹਮੇਸ਼ਾ ਆਪਣੇ ਕੇਸਾਂ ਦੀ ਇਜ਼ਤ ਕਰਨ ਅਤੇ ਆਪਣੇ ਗੁਰੂ ਦੀ ਸਿੱਖਿਆਵਾਂ ‘ਤੇ ਕਾਇਮ ਰਹਿਣ ਦਾ ਪ੍ਰੇਰਨਾ ਦਿਤੀ।

ਅੰਤਿਮ ਸੰਸਕਾਰ ਅਤੇ ਸ਼ਹੀਦਗੰਜ
ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ, ਉਹਨਾਂ ਦੇ ਸਰੀਰ ਨੂੰ ਲਾਹੌਰ ਵਿੱਚ ਦਿੱਲੀ ਗੇਟ ਦੇ ਬਾਹਰ ਸਥਿਤ ਇੱਕ ਜਗ੍ਹਾ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਥਾਂ ‘ਤੇ ਬਾਅਦ ਵਿੱਚ “ਸ਼ਹੀਦਗੰਜ” ਬਣਾਇਆ ਗਿਆ, ਜੋ ਸਿੱਖਾਂ ਲਈ ਇੱਕ ਮਹਾਨ ਤੀਰਥ ਸਥਾਨ ਬਣ ਗਿਆ। ਸਿੱਖ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਹਮੇਸ਼ਾ ਉਚੀ ਦ੍ਰਿਸ਼ਟੀ ਨਾਲ ਦੇਖਿਆ ਗਿਆ ਹੈ ਅਤੇ ਉਹਨਾਂ ਦਾ ਬੱਲੀਦਾਨ ਸਿੱਖ ਧਰਮ ਦੀ ਆਦਰਸ਼ ਸ਼ਹੀਦ ਦਾ ਸਿੰਬਲ ਬਣ ਗਿਆ ਹੈ।

ਭਾਈ ਤਾਰੂ ਸਿੰਘ ਜੀ ਦੀ ਵਿਰਾਸਤ
ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ ਨੂੰ ਇਹ ਸਬਕ ਦਿੰਦੀ ਹੈ ਕਿ ਆਪਣੇ ਧਰਮ ਲਈ ਕਿੰਨਾ ਵੀ ਬਲਦਾਨ ਕਿਉਂ ਨਾ ਦੇਣਾ ਪਏ, ਪਰ ਸੱਚ ਦੇ ਰਾਹ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਉਹਨਾਂ ਦੀ ਵਿਰਾਸਤ ਸਾਨੂੰ ਹਮੇਸ਼ਾ ਆਪਣੇ ਗੁਰੂਆਂ ਦੀ ਸਿੱਖਿਆਵਾਂ ‘ਤੇ ਅਮਲ ਕਰਨ ਅਤੇ ਸਿੱਖੀ ਦੇ ਮੂਲ ਸਿਧਾਂਤਾਂ ‘ਤੇ ਕਾਇਮ ਰਹਿਣ ਦੀ ਪ੍ਰੇਰਨਾ ਦਿੰਦੀ ਹੈ।

ਅੱਜ ਭਾਈ ਤਾਰੂ ਸਿੰਘ ਜੀ ਦੀ ਸ਼ਹੀਦਗੰਜ ਉਹਨਾਂ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ ਸਿੱਖਾਂ ਲਈ ਇੱਕ ਪ੍ਰੇਰਣਾਦਾਇਕ ਸਥਾਨ ਹੈ। ਉਨ੍ਹਾਂ ਦੀ ਜੀਵਨੀ ਸਾਨੂੰ ਸਮਰਪਣ, ਹਿੰਮਤ, ਅਤੇ ਧਾਰਮਿਕ ਨਿਸ਼ਠਾ ਦਾ ਮਹਾਨ ਉਦਾਹਰਣ ਦਿੰਦੀ ਹੈ।

भाई तारू सिंह जी का जीवन और शहादत – सिख धर्म का महान बलिदान

जन्म और पारिवारिक पृष्ठभूमि
भाई तारू सिंह जी सिख धर्म के एक महान शहीद थे, जिनका बलिदान आज भी सिख कौम को निस्वार्थ सेवा और धर्म की रक्षा के लिए प्रेरित करता है। भाई तारू सिंह जी का जन्म 1720 में पंजाब के अमृतसर ज़िले के गाँव पूहला में संधू जाट परिवार में हुआ था। उनके पिता, भाई जोध सिंह, एक वीर सिख योद्धा थे, जो मुगल हुकूमत के खिलाफ युद्ध में शहीद हुए थे। उनके बाद, भाई तारू सिंह जी का पालन-पोषण उनकी माता बीबी धरम कौर ने एक धार्मिक और आदर्श सिख वातावरण में किया।

पारिवारिक परवरिश
भाई तारू सिंह जी एक बहुत ही निस्वार्थ सिख थे, जिन्होंने अपना जीवन सिख धर्म की सेवा और सिख कौम की रक्षा के लिए समर्पित किया। उनकी परवरिश विनम्रता और मेहनत के वातावरण में हुई। भाई तारू सिंह जी अपनी ज़मीन पर मेहनत करके अपने परिवार का गुज़ारा करते थे, लेकिन उनका जीवन सादा और मितव्ययी था। उन्होंने जो कुछ भी बचाया, वह मुगल हुकूमत के ज़ुल्मों से पलायन करने वाले सिखों की मदद में लगाया।

उनकी छोटी बहन बीबी तार कौर भी सिख योद्धाओं की मदद में भाई तारू सिंह का साथ देती थी। ये दोनों भाई-बहन सिख बंधुओं को सहायता कर रहे थे, जो जंगलों में मुगल अत्याचारों से बचने के लिए छिपे हुए थे। इनकी सहायता और धार्मिक समर्पण ने मुगल हुकूमत को इनके खिलाफ सख्त कदम उठाने के लिए मजबूर कर दिया।

मुगल हुकूमत द्वारा गिरफ्तारी
जंडियाला के एक सरकारी मुखबिर, अकील दास ने भाई तारू सिंह जी और बीबी तार कौर के सिखों को सहायता देने की जानकारी मुगल हुकूमत के गवर्नर जकरिया खान को दी। इसके बाद भाई तारू सिंह जी को लाहौर में गवर्नर जकरिया खान के दरबार में पेश किया गया।

भाई तारू सिंह जी पर आरोप लगाया गया कि वे मुगल हुकूमत के खिलाफ लड़ने वाले सिखों की सहायता कर रहे हैं। जब उन्हें इस्लाम धर्म अपनाने का आदेश दिया गया, तो उन्होंने इस आदेश को कभी स्वीकार नहीं किया। उन्होंने अपनी सिखी और गुरु साहिब की शिक्षाओं पर अडिग रहने का वादा किया और मुगल ज़ुल्मों के आगे झुकने की बजाय मौत को गले लगाया।

शहादत और शारीरिक यातना
जकरिया खान ने भाई तारू सिंह को पकड़कर यह शर्त रखी कि अगर वे अपने केश (बाल) कटवा देंगे तो उनकी जान बख्श दी जाएगी, लेकिन भाई तारू सिंह ने केश कटवाने से इनकार कर दिया। इसके बाद, 9 जून 1745 को, भाई तारू सिंह जी की खोपड़ी को बहुत ही दर्दनाक तरीके से एक तेज़ चाकू से उतारा गया ताकि उनके बाल कभी वापस न उग सकें। यह एक अत्यंत क्रूर कृत्य था, जिसे सिखी के केशों के महत्व को कमजोर करने के उद्देश्य से किया गया था।

भाई तारू सिंह जी ने अत्यधिक दर्द और यातनाओं को सहा, लेकिन अपने धर्म के नियमों को कभी नहीं छोड़ा। उन्होंने अपने गुरु और सिखी के लिए अपना सिर वार दिया, लेकिन अपने केशों की रक्षा के लिए हमेशा खड़े रहे। उनके इस बलिदान ने सिखों को हमेशा अपने केशों की इज़्ज़त करने और अपने गुरु की शिक्षाओं पर अडिग रहने की प्रेरणा दी।

अंतिम संस्कार और शहीदगंज
भाई तारू सिंह जी की शहादत के बाद, उनके शव का अंतिम संस्कार लाहौर में दिल्ली गेट के बाहर एक स्थान पर किया गया। इस स्थान पर बाद में “शहीदगंज” बनाया गया, जो सिखों के लिए एक महान तीर्थ स्थान बन गया। सिख इतिहास में भाई तारू सिंह जी की शहादत को हमेशा उच्च दृष्टि से देखा गया है और उनका बलिदान सिख धर्म के आदर्श शहीद का प्रतीक बन गया है।

भाई तारू सिंह जी की विरासत
भाई तारू सिंह जी की शहादत सिख कौम को यह सिखाती है कि अपने धर्म के लिए कितना भी बलिदान क्यों न देना पड़े, लेकिन सच्चाई के मार्ग से कभी पीछे नहीं हटना चाहिए। उनकी विरासत हमें हमेशा अपने गुरुओं की शिक्षाओं पर चलने और सिख धर्म के मूल सिद्धांतों पर अडिग रहने की प्रेरणा देती है।

आज भाई तारू सिंह जी की शहीदगंज उनकी महान शहादत की याद में सिखों के लिए एक प्रेरणादायक स्थान है। उनका जीवन हमें समर्पण, साहस और धार्मिक निष्ठा का महान उदाहरण देता है।

Life and Martyrdom of Bhai Taru Singh Ji – A Great Sacrifice in Sikhism

Birth and Family Background
Bhai Taru Singh Ji was a great martyr of Sikhism, whose sacrifice still inspires the Sikh community to selflessly serve and protect their faith. Bhai Taru Singh Ji was born in 1720 in the village of Puhla, located in the Amritsar district of Punjab, into a Sandhu Jat family. His father, Bhai Jodh Singh, was a brave Sikh warrior who was martyred in the war against the Mughal Empire. After his father’s martyrdom, Bhai Taru Singh Ji was raised by his mother, Bibi Dharam Kaur, in a religious and ideal Sikh environment.

Family Upbringing
Bhai Taru Singh Ji was a very selfless Sikh who dedicated his life to serving Sikhism and protecting the Sikh community. He was raised in an atmosphere of humility and hard work. Bhai Taru Singh Ji worked hard on his land to support his family, but his life was simple and frugal. Whatever he saved from his earnings, he used to help Sikhs who were fleeing the atrocities of the Mughal regime.

His younger sister, Bibi Tar Kaur, also supported Bhai Taru Singh in helping the Sikh warriors. Both brother and sister assisted Sikh brothers who were hiding in forests to escape Mughal oppression. Their assistance and religious dedication forced the Mughal regime to take strict actions against them.

Arrest by the Mughal Regime
A government informant from Jandiala, Akil Das, provided information about Bhai Taru Singh Ji and Bibi Tar Kaur aiding the Sikhs to the Mughal governor Zakariya Khan. As a result, Bhai Taru Singh Ji was brought before Governor Zakariya Khan in Lahore.

Bhai Taru Singh Ji was accused of helping the Sikhs who were fighting against the Mughal regime. When asked to convert to Islam, he outright refused. He pledged to remain firm in his Sikh beliefs and teachings of Guru Sahib and preferred death over succumbing to the Mughal tyranny.

Martyrdom and Torture
Zakariya Khan captured Bhai Taru Singh and gave him the condition that if he agreed to cut his hair (kesh), his life would be spared. However, Bhai Taru Singh Ji refused to cut his hair. Consequently, on June 9, 1745, his scalp was painfully removed using a sharp blade so that his hair could never grow back. This act was a cruel attempt to undermine the importance of hair in Sikhism.

Bhai Taru Singh Ji endured immense pain and torture, but he never abandoned the principles of his faith. He sacrificed his life for his Guru and Sikhism, standing firm in the protection of his uncut hair. His martyrdom has always been an inspiration for Sikhs to honor their kesh (hair) and remain steadfast in the teachings of their Guru.

Funeral and Shaheedi Gurdwara
After Bhai Taru Singh Ji’s martyrdom, his body was cremated outside the Delhi Gate in Lahore. A shrine known as “Shaheed Ganj” was later built at this site, which became a significant pilgrimage site for Sikhs. Bhai Taru Singh Ji’s martyrdom is viewed as one of the most revered sacrifices in Sikh history, symbolizing the ideal Sikh martyr.

Legacy of Bhai Taru Singh Ji
The martyrdom of Bhai Taru Singh Ji teaches the Sikh community that no matter how great the sacrifice, one should never waver from the path of truth and righteousness. His legacy continues to inspire adherence to the teachings of the Sikh Gurus and the core principles of Sikhism.

Today, the Shaheedi Gurdwara in Lahore stands as a reminder of Bhai Taru Singh Ji’s supreme sacrifice. His life serves as a powerful example of dedication, courage, and religious fidelity.

ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥

Ang 837-838

ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ ਲੋਭਿ ਮੋਹਿ ਬਾਧੀ ਦੇਹ ॥ ਬਿਨੁ ਭਜਨ ਹੋਵਤ ਖੇਹ ॥ ਜਮਦੂਤ ਮਹਾ ਭਇਆਨ ॥ਚਿਤ ਗੁਪਤ ਕਰਮਹਿ ਜਾਨ ॥ ਦਿਨੁ ਰੈਨਿ ਸਾਖਿ ਸੁਨਾਇ ॥ ਨਾਨਕਾ ਹਰਿ ਸਰਨਾਇ ॥੩॥ ਭੈ ਭੰਜਨਾ ਮੁਰਾਰਿ ॥ ਕਰਿ ਦਇਆ ਪਤਿਤ ਉਧਾਰਿ ॥ ਮੇਰੇ ਦੋਖ ਗਨੇ ਨ ਜਾਹਿ ॥ ਹਰਿ ਬਿਨਾ ਕਤਹਿ ਸਮਾਹਿ ॥ ਗਹਿ ਓਟ ਚਿਤਵੀ ਨਾਥ ॥ ਨਾਨਕਾ ਦੇ ਰਖੁ ਹਾਥ ॥੪॥ ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥ ਮਨਿ ਪ੍ਰੀਤਿ ਦਰਸਨ ਪਿਆਸ ॥ ਗੋਬਿੰਦ ਪੂਰਨ ਆਸ ॥ ਇਕ ਨਿਮਖ ਰਹਨੁ ਨ ਜਾਇ ॥ ਵਡ ਭਾਗਿ ਨਾਨਕ ਪਾਇ ॥੫॥ ਪ੍ਰਭ ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥ ਜਿਉ ਮੀਨ ਜਲ ਸਿਉ ਹੇਤੁ ॥ ਅਲਿ ਕਮਲ ਭਿੰਨੁ ਨ ਭੇਤੁ ॥ ਜਿਉ ਚਕਵੀ ਸੂਰਜ ਆਸ ॥ ਨਾਨਕ ਚਰਨ ਪਿਆਸ ॥੬॥ ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥ ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ ਖੁਧਿਆਰਥ ਭੋਗੁ ॥ ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੭॥ ਜਿਉ ਦੀਪ ਪਤਨ ਪਤੰਗ ॥ ਜਿਉ ਚੋਰੁ ਹਿਰਤ ਨਿਸੰਗ ॥ ਮੈਗਲਹਿ ਕਾਮੈ ਬੰਧੁ ॥ ਜਿਉ ਗ੍ਰਸਤ ਬਿਖਈ ਧੰਧੁ ॥ ਜਿਉ ਜੂਆਰ ਬਿਸਨੁ ਨ ਜਾਇ ॥ ਹਰਿ ਨਾਨਕ ਇਹੁ ਮਨੁ ਲਾਇ ॥੮॥ ਕੁਰੰਕ ਨਾਦੈ ਨੇਹੁ ॥ ਚਾਤ੍ਰਿਕੁ ਚਾਹਤ ਮੇਹੁ ॥ ਜਨ ਜੀਵਨਾ ਸਤਸੰਗਿ ॥ ਗੋਬਿਦੁ ਭਜਨਾ ਰੰਗਿ ॥ ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ ਗੁਨ ਗਾਇ ਸੁਨਿ ਲਿਖਿ ਦੇਇ ॥ ਸੋ ਸਰਬ ਫਲ ਹਰਿ ਲੇਇ ॥ ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥

ਅਰਥ: ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ (ਅਤੇ ਬੇਨਤੀ ਕਰਿਆ ਕਰ-) ਹੇ ਪ੍ਰਭੂ! ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ, ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧। ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ।੨। ਹੇ ਨਾਨਕ! ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ, (ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ। (ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ। ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ। ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ) ।੩। ਹੇ ਨਾਨਕ! ਆਖ-) ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ। ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ। ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ। ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ, (ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ।੪। ਹੇ ਨਾਨਕ! ਆਖ-) ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ! ਹੇ ਸਭ ਸਰੀਰਾਂ ਦੇ ਪਾਲਣਹਾਰ! ਹੇ ਗੋਬਿੰਦ! ਮੇਰੇ ਮਨ ਦੀ) ਆਸ ਪੂਰੀ ਕਰ, (ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ, ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ। ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ।੫। ਹੇ ਨਾਨਕ! ਆਖ-) ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ। (ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ, ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ, (ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ, ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ, (ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ।੬। ਹੇ ਨਾਨਕ! ਆਖ-ਹੇ ਭਾਈ) ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ, ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ) , ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ, ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ) , ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ, ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ।੭। ਹੇ ਨਾਨਕ! ਆਖ-ਹੇ ਭਾਈ!) ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ, ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ, ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ, ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ, ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ, ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ।੮। ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ, ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ, ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ, (ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ ਅਤੇ (ਪਰਮਾਤਮਾ ਦੇ) ਦਰਸਨ ਦੀ ਦਾਤਿ (ਮੰਗਦਾ ਰਹਿੰਦਾ ਹੈ) ।੯। ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤਿ ਹੋਰਨਾਂ ਨੂੰ ਭੀ) ਦੇਂਦਾ ਹੈ, ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, (ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ, ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ।੧੦।੨।

बिलावलु महला ५ ॥
प्रभ जनम मरन निवारि ॥ हारि परिओ दुआरि ॥ गहि चरन साधू संग ॥ मन मिसट हरि हरि रंग ॥ करि दइआ लेहु लड़ि लाइ ॥ नानका नामु धिआइ ॥१॥ दीना नाथ दइआल मेरे सुआमी दीना नाथ दइआल ॥ जाचउ संत रवाल ॥१॥ रहाउ ॥ संसारु बिखिआ कूप ॥ तम अगिआन मोहत घूप ॥ गहि भुजा प्रभ जी लेहु ॥ हरि नामु अपुना देहु ॥ प्रभ तुझ बिना नही ठाउ ॥ नानका बलि बलि जाउ ॥२॥ लोभि मोहि बाधी देह ॥ बिनु भजन होवत खेह ॥ जमदूत महा भइआन ॥ चित गुपत करमहि जान ॥ दिनु रैनि साखि सुनाइ ॥ नानका हरि सरनाइ ॥३॥ भै भंजना मुरारि ॥ करि दइआ पतित उधारि ॥ मेरे दोख गने न जाहि ॥ हरि बिना कतहि समाहि ॥ गहि ओट चितवी नाथ ॥ नानका दे रखु हाथ ॥४॥ हरि गुण निधे गोपाल ॥ सरब घट प्रतिपाल ॥ मनि प्रीति दरसन पिआस ॥ गोबिंद पूरन आस ॥ इक निमख रहनु न जाइ ॥ वड भागि नानक पाइ ॥५॥ प्रभ तुझ बिना नही होर ॥ मनि प्रीति चंद चकोर ॥ जिउ मीन जल सिउ हेतु ॥ अलि कमल भिंनु न भेतु ॥ जिउ चकवी सूरज आस ॥ नानक चरन पिआस ॥६॥ जिउ तरुनि भरत परान ॥ जिउ लोभीऐ धनु दानु ॥ जिउ दूध जलहि संजोगु ॥ जिउ महा खुधिआरथ भोगु ॥ जिउ मात पूतहि हेतु ॥ हरि सिमरि नानक नेत ॥७॥ जिउ दीप पतन पतंग ॥ जिउ चोरु हिरत निसंग ॥ मैगलहि कामै बंधु ॥ जिउ ग्रसत बिखई धंधु ॥ जिउ जूआर बिसनु न जाइ ॥ हरि नानक इहु मनु लाइ ॥८॥ कुरंक नादै नेहु ॥ चात्रिकु चाहत मेहु ॥ जन जीवना सतसंगि ॥ गोबिदु भजना रंगि ॥ रसना बखानै नामु ॥ नानक दरसन दानु ॥९॥ गुन गाइ सुनि लिखि देइ ॥ सो सरब फल हरि लेइ ॥ कुल समूह करत उधारु ॥ संसारु उतरसि पारि ॥ हरि चरन बोहिथ ताहि ॥ मिलि साधसंगि जसु गाहि ॥ हरि पैज रखै मुरारि ॥ हरि नानक सरनि दुआरि ॥१०॥२॥ 

अर्थ: हे गरीबों के पति! हे दया के श्रोत! हे मेरे स्वामी! हे दीनों के नाथ! हे दयालु! मैं तेरे संत जनों के चरणों की धूड़ माँगता हूँ।1। रहाउ। हे नानक! प्रभू का नाम सिमरा कर (और विनती किया कर-) हे प्रभू! (मेरे) जनम-मरण (के चक्कर) समाप्त कर दे, मैं (औरों की) आस त्याग के तेरे दर पर आ गिरा हूँ। (मेहर कर) तेरे संत-जनों के चरण पकड़ के (तेरे संतजनों का) पल्ला पकड़ के, मेरे मन को, हे हरी! तेरा प्यार मीठा लगता रहे। मेहर करके मुझे अपने लड़ लगा ले।1। हे नानक! (प्रभू के दर पर आस कर, और, कह-) हे प्रभू! मैं (तेरे नाम से) सदके जाता हूं, कुर्बान जाता हूँ। तेरे बिना मेरा और कोई आसरा नहीं है। हे प्रभू! मुझे अपना नाम बख्श। यह जगत माया (के मोह) का कूँआ है, आत्मिक जीवन के प्रति अज्ञानता का घोर-अंधकार (मुझे) मोह रहा है। (मेरी) बाँह पकड़ के (मुझे) बचा ले।2। हे नानक! (कह-) हे हरी! मैं तेरी शरण आया हूँ। मेरा शरीर लोभ में मोह में फंसा हुआ है, (तेरा) भजन किए बिना मिट्टी हुआ जा रहा है। (मुझे) जमदूत बड़े ही डरावने (लग रहे हैं)। चित्रगुप्त (मेरे) कर्मों को जानते हैं। दिन और रात (ये भी मेरे कर्मों की) गवाही दे के (यही कह रहे हैं कि मैं कुकर्मी हूँ)।3। हे नानक! (कह-) हे सारे डरों को नाश करने वाले प्रभू! मेहर करके (मुझ) विकारी को (विकारों से) बचा ले। मेरे विकार गिने नहीं जा सकते (अनगिनत हैं)। हे हरी! तेरे बिना किसी और के दर पर भी ये बख्शे नहीं जा सकते। हे नाथ! मैंने तेरा ही आसरा सोचा है, (मेरी बाँह) पकड़ ले, (अपना) हाथ दे के मेरी रक्षा कर।4। हे नानक! (कह-) हे हरी! हे गुणों के खजाने! हे धरती के रक्षक! हे सब शरीरों के पालनहार! हे गोबिंद! (मेरे मन की) आस पूरी कर, (मेरे) मन में (तेरी) प्रीति (बनी रहे, तेरे) दर्शनों की चाहत (बनी रहे, तेरे दर्शन के बिना मुझसे) एक पल भर के लिए भी रहा नहीं जा सकता। बहुत भाग्यों से ही कोई तेरा मिलाप प्राप्त करता है।5। हे नानक! (कह-) हे प्रभू! तेरे बिना (मेरा कोई) और (आसरा) नहीं है। (मेरे) मन में (तेरे चरणों की) प्रीति है (जैसे) चकोर को चाँद से प्यार है, जैसे मछली को पानी से प्यार है, (जैसे) भौंरे का कमल पुष्प् से कोई फर्क नहीं रह जाता, जैसे चकवी को सूर्य (उदय) की उम्मीद लगी रहती है (इसी तरह, हे प्रभू! मुझे तेरे) चरणों की चाहत है।6। हे नानक! (कह- हे भाई!) जैसे जवान स्त्री को (अपना) पति बहुत प्यारा होता है, जैसे लालची मनुष्य को धन-प्राप्ति (से खुशी मिलती है), जैसे दूध का पानी से मिलाप हो जाता है, जैसे बहुत भूखे को भोजन (तृप्त कर देता है), जैसे माँ का पुत्र से प्यार होता है, वैसे ही सदा परमात्मा को (प्यार से, स्नेह से) सिमरा कर।7। हे नानक! (कह- हे भाई!) जैसे (प्रेम में बँधे हुए) पतंगे दीए पर गिरते हैं, जैसे चोर शर्म त्याग के चोरी करता है, जैसे हाथी का काम-वासना के साथ मेल है, जैसे (विषियों का) धंधा विषयी मनुष्य को ग्रसे रखता है, जैसे जुआरी की (जूआ खेलने की) बुरी आदत दूर नहीं होती, वैसे ही (अपने) इस मन को (प्रभू-चरणों में प्यार से, स्नेह से) जोड़े रख।8। जैसे हिरन का घंडेखेड़े की आवाज़ से प्यार होता है, जैसे पपीहा (हर वक्त) वर्षा माँगता है, वैसे ही, हे नानक! (परमात्मा के) सेवक का (सुखी) जीवन साध-संगति में (ही होता) है, सेवक प्यार से परमात्मा (के नाम) को जपता है, (अपनी) जीभ से (परमात्मा का) नाम उचारता रहता है और (परमात्मा के) दर्शनों की दाति (माँगता रहता है)।9। जो मनुष्य (परमात्मा के) गुण गा गा के, सुन के, लिख के (यह दाति औरों को भी) देता है, वह मनुष्य सारे फल देने वाले प्रभू का मिलाप प्राप्त कर लेता है। वह मनुष्य (अपनी) सारी कुलों का (ही) पार-उतारा करवा लेता है, वह मनुष्य संसार-समुंद्र से पार लांघ जाता है। हे नानक! जो मनुष्य गुरू की संगति में मिल के परमात्मा की सिफत-सालाह के गीत गाते रहते हैं, (संसार-समुंद्र से पार लांघने के लिए) परमात्मा के चरण उनके लिए जहाज़ (का काम देते) हैं। मुरारी प्रभू उनकी लाज रखता है, वे हरी की शरण पड़े रहते हैं, वे हरी के दर पर टिके रहते हैं।10।2।

darbar sahib,live darbar sahib,live from sri darbar sahib,live gurbani sri darbar sahib,harmandar sahib,harmandar sahib live,harmandir sahib live,manji sahib katha,live from sri harmandir sahib,hukamnama sahib,sri darbar sahib,sri amritsar sahib,shiromani gurdwara parbandhak committee,sikh saharan,sgpc amritsar,amritsar live,sgpc sri amritsar,sikh sargarmiyan,shiromani gurdwara,waheguru ji,news updates,sgpc latest,sgpc news, sgpc
ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥

Ang 793

ਸੂਹੀ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ 

ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧। ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ। (ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) -ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨। ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।

सूही ॥
जो दिन आवहि सो दिन जाही ॥ करना कूचु रहनु थिरु नाही ॥ संगु चलत है हम भी चलना ॥ दूरि गवनु सिर ऊपरि मरना ॥१॥ किआ तू सोइआ जागु इआना ॥ तै जीवनु जगि सचु करि जाना ॥१॥ रहाउ ॥ जिनि जीउ दीआ सु रिजकु अ्मबरावै ॥ सभ घट भीतरि हाटु चलावै ॥ करि बंदिगी छाडि मै मेरा ॥ हिरदै नामु सम्हारि सवेरा ॥२॥ जनमु सिरानो पंथु न सवारा ॥ सांझ परी दह दिस अंधिआरा ॥ कहि रविदास निदानि दिवाने ॥ चेतसि नाही दुनीआ फन खाने ॥३॥२॥

अर्थ: (मनुष्य की जिंदगी में) जो जो दिन आते हैं, वह दिन (असल में साथ-साथ) गुजरते जाते हैं (भाव, उम्र में से कम होते जाते हैं), (यहाँ से हरेक ने) कूच कर जाना है (किसी की भी यहाँ) सदा ही रिहायश नहीं है। हमारा साथ चलता जा रहा है, हमने भी (यहाँ से) चले जाना है; ये दूर की यात्रा है और मौत सिर पर खड़ी है (पता नहीं कौन से वक्त आ जाए)।1। हे अंजान! होश कर! तू क्यों सो रहा है? तू जगत में इस जीवन को सदा कायम रहने वाला समझ बैठा है।1। रहाउ। (तू हर वक्त रिजक की ही फिक्र में रहता है, देख) जिस प्रभू ने जिंद दी है, वह रिजक भी पहुँचाता है, सारे शरीरों में बैठा हुआ वह स्वयं रिजक के आहर पैदा कर रहा है। मैं (इतना बड़ा हॅूँ) मेरी (इतनी मल्कियत है) – छोड़ ये बातें, प्रभू की बंदगी कर, अब वक्त रहते उसका नाम अपने दिल में संभाल।2। उम्र बीतने पर आ रही है, पर तूने अपना राह सही नहीं बनाया; शाम पड़ रही है, हर तरफ अंधकार ही अंधकार छाने वाला है। रविदास कहता है– हे कमले मनुष्य! तू प्रभू को याद नहीं करता, दुनिया (जिससे तू मन जोड़े बैठा है) अंत में नाश हो जाने वाली है।3।2।