ਧੰਨ ਹੈ ਤੂੰ ਧੰਨ ਬਾਜਾਂ ਵਾਲਿਆ ਧੰਨ ਤੂੰ ਮੈਂਨੂੰ ਅਪਣਾ ਬਣਾ ਲਿਆ, ਧੰਨ ਤੂੰ
ਦਰਸ਼ ਦਿਖਾਕੇ, ਗਲ ਨਾਲ ਲਾਕੇ
ਮਹਾਂ ਸਿੰਘ ਦਾ ਕਲੇਜਾ ਠਾਰ ਦਿੱਤਾ ਏ,
ਹੁਣ ਸੁੱਖ ਦਿਆਂ ਆਉਣਗੀਆਂ ਨਿੰਦਾਂ, ਨਹੀਂਓਂ ਭੁਲਣਾ ਜੋ ਪਿਆਰ ਮੈਨੂੰ ਦਿੱਤਾ ਏ,
ਜਾਵਾਂ ਵਾਰੇ ਵਾਰੇ, ਗੁਰੂ ਮੇਰੇ ਪਿਆਰੇ,
ਮੋਏ ਪਏ ਨੀ ਦੀਦਾਰ ਤੇਰਾ ਪਾ ਲਿਆ
ਧੰਨ ਹੈਂ ਤੂੰ ਧੰਨ ਬਾਜਾਂ ਵਾਲਿਆ
ਮੰਗ ਮਹਾਂ ਸਿੰਘ ਜੋ ਤੂੰ ਮੰਗਣਾ ਏ ਮੈਥੋਂ,
ਤੇ ਨੂੰ ਦੁਨੀਆ ਦਾ ਬਾਦਸ਼ਾਹ ਬਣਾ ਦਿਆਂ
ਦੇ ਦਿਆਂ ਜਾਗੀਰਾਂ ਤੈਂਨੂੰ
ਦਿਆਂ ਰਾਜਭਾਗ , ਲੱਖਾਂ ਤੇਰੇ ਉੱਤੋਂ ਦੌਲਤਾਂ ਲੁਟਾ ਦਿਆਂ
ਪਾੜ ਦੇਓ ਬੇਦਾਵਾ ,ਕਹਿਣ ਲੋਕੀ ਸ਼ਾਵਾ ਮੱਥੇ ਲੱਗਾ ਹੋਇਆ ਦਾਗ ਮੈਂ ਮਿਟਾ ਲਿਆਂ ,
ਧੰਨ ਹੈਂ ਤੂੰ ਧੰਨ ਬਾਜ਼ਾਂ ਵਾਲਿਆਂ। ….
ਖੋਲਕੇ ਕਮਰਕੱਸਾ ਕੱਡਿਆ ਬੇਦਾਵਾ ਗੁਰਾਂ ਪਾੜ ਲੀਰੋ ਲੀਰ ਕਰ ਸੁੱਟਿਆ
ਮਹਾਂ ਸਿੰਘ ਆਖਰੀ ਬੁਲਾਈ ਫਤਿਹ ਗੱਜ ਕੇ ਗੁਰੂ ਦੀ ਗੋਦੀ ਵਿਚ ਦੱਮ ਟੁੱਟਿਆ
ਧੰਨ ਕੁਰਬਾਨ ਤੂੰ ਨਿਮਾਣਿਆਂ ਦਾ ਮਾਣ
ਤੈਂਨੂੰ ਜਿਸਨੇ ਵੀ ਚਾਹਿਆ ਓੰਨੇ ਪਾ ਲਿਆ
ਧੰਨ ਹੈਂ ਤੂੰ ਧੰਨ ਬਾਜ਼ਾਂ ਵਾਲਿਆਂ। ….