ਚਾਲੀ ਮੁਕਤਿਆਂ ਦੀ ਯਾਦ ਕਰਾਂਦੀ ਜੀ ਮਾਘੀ ਮੁਕਤਸਰ ਦੀ
ਸੰਗਤੇ,
ਘੇਰਾ ਦੱਸ ਲੱਖ ਫੌਜ ਨੇ ਪਾਇਆ ਸੀ,
ਅਲੀ ਅੱਲਾ ਕੇਹ ਧੂਮ ਚੜ੍ਹ ਆਇਆ ਸੀ,
ਸਿੰਘਾਂ ਵਾਹਿਗੁਰੂ ਤੇ ਆਸਰਾ ਟਿਕਾਇਆ ਸੀ,
ਬਾਜ਼ਾਂ ਵਾਲੇ ਦੇ ਦਲੇਰ, ਉੱਥੇ ਸੂਰਮੇ ਨੇ ਸ਼ੇਰ,
ਲਾਤੇ ਮੁਗਲਾਂ ਦੇ ਢੇਰ,
ਮੌਤ ਕੂਕਦੀ ਕਈਆਂ ਦੇ ਘਾਣ ਲਾਹੁੰਦੀ,
ਜੀ ਮਾਘੀ ਮੁਕਸਰ ਦੀ,
ਲੋਹੜੀ ਲੋੜ੍ਹ ਦੀਏ ਮਾਘ ਦੇ ਪਿਆਰ ਨੂੰ,
ਸਿੱਖ ਕੌਮ ਦੇ ਬਨਾਏ ਸੋਹਣੇ ਤਿਓਹਾਰ ਨੂੰ,