ਕੋਈ ਐਸਾ ਕਮ ਨਾ ਕਰੀਏ ਜਿਸ ਕਰਕੇ ਪਿਤਾ ਅਪਣੇ ਪੁੱਤਰ ਨੂੰ ਘਰੋਂ ਵੇ-ਦਖਲ ਕਰ ਦੇਵੇ ਜਾਂ ਪਤੀ ਪਤਨੀ ਦਾ ਆਪਸੀ ਤਲਾਕ ਹੋ ਜਾਵੇ ।
ਗੁਰੂ ਦਸਮੇਸ਼ ਪਿਤਾ ਜਾਂ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਬਣਕੇ ਕੋਈ ਐਸੀ ਗਲਤੀ ਨਾ ਕਰੀਏ ਜਿਸ ਕਰਕੇ ਸਾਨੂੰ ਸਿੱਖੀ/ਖਾਲਸਾ ਪਰਿਵਾਰ ਚੋਂ ਵੇ-ਦਖਲੀ ਸਾਨੂੰ ਨਰਕਾਂ ਵਿਚ ਪਾ ਦੇਵੇ ਜਾਂ ਪਤੀ ਪਰਮੇਸ਼ਰ ਵਾਹਿਗੁਰੂ ਜੀ ਕੋਲੋਂ ਦੂਰ ਰਹਿ ਕੇ ਮਨ ਨੂੰ ਸੁਖ ਦੀ ਆਸ ਨਹੀਂ ਰਹਿੰਦੀ । ਥਾਂ ਥਾਂ ਤੇ ਫਿਰਨ ਵਾਲੀ ਇਸਤਰੀ ਦੀ ਇੱਜਤ ਨਹੀਂ ਰਹਿੰਦੀ । ਇਕ ਦੇ ਬਣੀਏ ” ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥”
ਏਵੇਂ ਜਦੋਂ ਕਦੇ ਮਨ ਦੁਨਿਆਵੀ ਕਾਮ, ਕ੍ਰੋਧ, ਲੋਭ, ਮੋਹ ਤੇ ਮਾਣ ਦੇ ਵਸ ਹੋਣ ਲਗ ਪਵੇ ਤਾਂ ਮਨ ਨੂੰ ਕੰਟ੍ਰੋਲ ਕਰਕੇ ‘ਕਾਮ’ ਨੂੰ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰ ਵਿਚ ਲਾ ਲਈਏ ਜਿਸ ਕਰਕੇ ਜਦੋਂ ਕਿਸੇ ਗਲਤੀ ਤੋਂ ਪਤੀ ਪਰਮੇਸ਼ਰ ਝਿੜਕੇ ਵੀ ਇਸ ਨੂੰ ਆਨੰਦ ਵਿਚ ਬਦਲ ਲੈਣਾ ਤੇ ਮਨ ਵਿਚ ਇਹ ਖਿਆਲ ਆਵੇ ਕਿ ਪਤੀ ਪਰਮੇਸ਼ਰ ਵਾਹਿਗੁਰੂ ਜੀ ਨੂੰ ਮੇਰਾ ਕਿਨ੍ਹਾਂ ਫਿਕਰ ਏ ਜੋ ਮੇਰਾ ਭਵਿੱਖ ਸੁਧਾਰਨ ਵਾਸਤੇ (ਸਿਮ੍ਪਲ ਬੋਲੀ ਵਿੱਚ) ਮੈਨੂੰ ਡਾੱਟ ਰਿਹਾ ਹੈ, ਕੁਟ ਰਿਹਾ ਹੈ, ਸਮਝਾ ਰਿਹਾ ਹੈ । ਇਹ ਮਹਿਸੂਸ ਕਰੀਏ ।
ਫੇਰ ਅਸੀਂ ਵੀ ਸਮਝ ਜਾਈਏ ਕਿ ਵਾਰ-ਵਾਰ ਕੀਤੀਆਂ ਗਲਤੀਆਂ ਮਾਫ਼ ਨਹੀਂ ਹੁੰਦੀਆਂ । ਜੇ ਪਿਤਾ ਜਾਂ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਗੋਦ-ਬੁਕਲ਼ ਦਾ ਆਨੰਦ ਲੈਣਾ ਹੈ ਤਾਂ ਅਸੀਂ ਓਹਦੇ ਬਣ ਜਾਈਏ ਫੇਰ ਵਾਹਿਗੁਰੂ ਜੀ ਨੇ ਸਾਨੂੰ ਰੁੱਸੇ ਨੂੰ ਵੀ ਮਨਾ ਲੈਣਾਂ, ਸਾਨੂੰ ਬੁਕਲ ਦਾ ਨਿੱਘ ਦੇਕੇ ਸਾਡੇ ਸਿਰ (ਮੱਥੇ) ਤੇ ਹੱਥ ਰੱਖ ਕੇ ਗਲ ਲਾਕੇ ਐਸਾ ਆਨੰਦ (ਅਨਹਦ) ਬਖਸ਼ਣਾ ਜੋ ( ਜੇ ਮੈਂ ਇਸ ਨੂੰ ਸਮਝ ਲਵਾਂ ਤਾਂ) “ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ” ਗਲ ਕਹਿਣ ਤੋਂ ਵਾਹਰ ਹੋ ਜਾਣੀ ।” “ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥” (ਹੋਰ ਸਮਝਣ ਵਾਸਤੇ ਆਨੰਦ ਸਾਹਿਬ ਦੀਆਂ ੬ ਪੌੜੀਆਂ ਦਾ ਅਰਥ ਸਮਝ ਲੈਣਾ)
‘ਕ੍ਰੋਧ’ ਨੂੰ ਗਊ ਗਰੀਬ ਦੀ ਰਖਿਆ ਵਾਸਤੇ, ‘ਲੋਭ’ ਤੇ ‘ਮੋਹ’ ਵਾਹਿਗੁਰੂ ਜੀ ਵਚਨਾਂ ਤੇ, ਬਾਣੀ ਤੇ ਜੋ ਧੁਰ ਸੱਚਖੰਡ ਤੋਂ ਆਈ ਹੈ, ‘ਮਾਣ’ ਅਪਣੇ ਐਂਨੇ ਵੱਡੇ ਗੁਰੂ ਤੇ, ਪਤੀ ਪਰਮੇਸ਼ਰ ਤੇ (ਗੁਰੁ ਪਰਮੇਸਰੁ ਏਕੋ ਜਾਣੁ ।।)
ਅਸੀਂ ਕੋਸ਼ਿਸ਼ ਤਾਂ ਕਰੀਏ ਮਨ ਵਸ ਚ੍ ਆ ਜਾਵੇ ਹੋ ਰਹੀਆਂ ਗਲਤੀਆਂ ਦਾ ਪਛਤਾਵਾ ਹਰ ਸਮੇਂ ਮਨ ਵਿਚ ਰਖੀਏ ਅਰਦਾਸ ਕਰਦੇ ਰਹੀਏ ਆਸ ਨਾ ਛੱਡੀਏ ਇਕ ਨ ਇਕ ਦਿਨ ਮੇਹਰ ਜਰੂਰ ਹੋਵੇਗੀ ।
ਸਾਡੇ ਗੁਰੂ ਦਸਮੇਸ਼ ਪਿਤਾ ਜੀ ਦੀਆਂ ਰੀਸਾਂ ਕੌਣ ਕਰ ਸਕਦਾ ਹੈ ਓਸਨੇ ਸਾਡੇ ਵਾਸਤੇ ਕੀ ਨੀ ਕੀਤਾ । ਦੱਸੋ ਓਸ ਵਿੱਚ ਕਿਹੜਾ ਗੁਣ ਨੀਂ ਪਰ ਅਫਸੋਸ ਅਸੀਂ ਓਸਦੇ ਲਾਇਕ ਨਹੀਂ
ਕੁੱਝ ਗਲਤ ਲਿਖ ਗਿਆ ਹੋਵੇ ਤਾਂ ਮੈਨੂੰ ਸੁਮੱਤ ਬਖਸ਼ਿਓ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।।