ਜਿਨ੍ਹਾ ਚਿਰ ਮਾਈ ਦਿਤਾ ਬੇਦਾਵਾ ਨਹੀ ਪੜਵਾ ਲੈਂਦਾ
ਜਿੰਨਾ ਚਿਰ ਤੇਰੇ ਸੋਹਣੇ ਜਿਹੇ ਮੈਂ, ਦਰਸ ਨਹੀਂ ਪਾ ਲੈਂਦਾ,
ਉਂਨ੍ਹਾਂ ਚਿਰ ਤੇਰੇ ਸਿੱਖ ਲਾਗੇ ਹੋਂਣੀ ਨਾ ਆਉਂਦੀ ਆ
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।
ਭੁੱਖਾ ਹਾਂ ਮੈਂ ਭੁੱਖਾ ਦਾਤਾ, ਤੇਰੇ ਦੀਦਾਰਾਂ ਦਾ,
ਚੰਦ ਘੜੀਆਂ ਦੇ ਮੇਲੇ ਟੁੱਟ ਦੀਆਂ ਜਾਂਦੀਆਂ ਤਾਰਾਂ ਦਾ,
ਛੇਤੀ ਕਰਲਾ ਸਿੱਖਾ, ਮੌਤ ਦੁਹਾਈਆਂ ਪਾਉਂਦੀ ਆ
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।
ਬਾਜ਼ਾਂ ਵਾਲੇ ਆਉਂਦੇ ਨੂੰ ਜਦ ਦੂਰੋਂ ਤੱਕਿਆ ਏ ,
ਬਾਗੋਂ ਬਾਗ ਹੋਇਆ ਮਹਾਂ ਸਿੰਘ , ਇਕੱਲਾ ਲਿਪਟਿਆ ਏ,
ਦਿੱਤਾ ਪਾੜ ਬੇਦਾਵਾ, ਝੰਡੀ ਪਿਆਰ ਦੀ ਲਹਿਰਾਉਂਦੀ ਆ,
ਆਜਾ ਬਾਜ਼ਾਂ ਵਾਲਿਆ, ਜ਼ਖਮੀ ਰੂਹ ਕੁਰਲੌਂਦੀ ਆ।
ਧੰਨ ਮਹਾਂ ਸਿੰਘ ਜੀ ਜਿੰਨਾਂ ਗੁਰੂ ਦਸ਼ਮੇਸ਼ ਦੀ ਬੁੱਕਲ/ਰੱਬ ਦਾ ਅਨੰਦ ਮਾਣਿਆ