ਰਤਨ ਜਵੇਹਰ ਨਾਮ ॥ ਸਤੁ ਸੰਤੋਖੁ ਗਿਆਨ ॥ ਸੂਖ ਸਹਜ ਦਇਆ ਕਾ ਪੋਤਾ ॥ ਹਰਿ ਭਗਤਾ ਹਵਾਲੈ ਹੋਤਾ ॥੧॥

Ang 893

ਰਾਮਕਲੀ ਮਹਲਾ ੫ ॥
ਰਤਨ ਜਵੇਹਰ ਨਾਮ ॥ ਸਤੁ ਸੰਤੋਖੁ ਗਿਆਨ ॥ ਸੂਖ ਸਹਜ ਦਇਆ ਕਾ ਪੋਤਾ ॥ ਹਰਿ ਭਗਤਾ ਹਵਾਲੈ ਹੋਤਾ ॥੧॥ ਮੇਰੇ ਰਾਮ ਕੋ ਭੰਡਾਰੁ ॥ ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥ ਕੀਰਤਨੁ ਨਿਰਮੋਲਕ ਹੀਰਾ ॥ ਆਨੰਦ ਗੁਣੀ ਗਹੀਰਾ ॥ ਅਨਹਦ ਬਾਣੀ ਪੂੰਜੀ ॥ ਸੰਤਨ ਹਥਿ ਰਾਖੀ ਕੂੰਜੀ ॥੨॥ ਸੁੰਨ ਸਮਾਧਿ ਗੁਫਾ ਤਹ ਆਸਨੁ ॥ ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥ ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥ ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥ ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥ ਦਇਆਲ ਪੁਰਖ ਨਾਨਕ ਅਰਦਾਸਿ ॥ ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥

ਅਰਥ: (ਹੇ ਭਾਈ!) ਪਿਆਰੇ ਪ੍ਰਭੂ ਦਾ ਖ਼ਜ਼ਾਨਾ (ਐਸਾ ਹੈ ਕਿ ਉਸ ਨੂੰ) ਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ (ਉਸ ਵਿਚ) ਕਮੀ ਨਹੀਂ ਆਉਂਦੀ। ਉਸ ਪਰਮਾਤਮਾ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਦਾ, ਉਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਦਾ।੧।ਰਹਾਉ। (ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਨਾਮ (ਹੀ) ਰਤਨ ਤੇ ਜਵਾਹਰਾਤ ਹਨ, ਉਸ ਵਿਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਕੀਮਤੀ ਪਦਾਰਥ ਹਨ। ਉਹ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ। ਪਰ ਉਹ ਖ਼ਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਸਪੁਰਦ ਹੋਇਆ ਹੋਇਆ ਹੈ।੧। (ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਕੀਰਤਨ ਇਕ ਅਜਿਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ (ਉਸ ਕੀਰਤਨ ਦੀ ਬਰਕਤਿ ਨਾਲ) ਗੁਣਾਂ ਦੇ ਮਾਲਕ ਸਮੁੰਦਰ-ਪ੍ਰਭੂ (ਦੇ ਮਿਲਾਪ) ਦਾ ਆਨੰਦ (ਪ੍ਰਾਪਤ ਹੁੰਦਾ ਹੈ) । (ਕੀਰਤਨ ਦੀ ਬਰਕਤ ਨਾਲ ਪੈਦਾ ਹੋਈ) ਇੱਕ-ਰਸ ਜਾਰੀ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਰੌ (ਉਸ ਖ਼ਜ਼ਾਨੇ ਵਿਚ ਮਨੁੱਖ ਲਈ) ਸਰਮਾਇਆ ਹੈ। (ਪਰ ਪਰਮਾਤਮਾ ਨੇ ਇਸ ਖ਼ਜ਼ਾਨੇ ਦੀ) ਕੁੰਜੀ ਸੰਤਾਂ ਦੇ ਹੱਥ ਵਿਚ ਰੱਖੀ ਹੋਈ ਹੈ।੨। (ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ, ਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ। (ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ।੩। (ਪਰ, ਹੇ ਭਾਈ! ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ ਜਿਸ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ। ਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ ਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ।੪।੨੪।੩੫।

रामकली महला ५ ॥
रतन जवेहर नाम ॥ सतु संतोखु गिआन ॥ सूख सहज दइआ का पोता ॥ हरि भगता हवालै होता ॥१॥ मेरे राम को भंडारु ॥ खात खरचि कछु तोटि न आवै अंतु नही हरि पारावारु ॥१॥ रहाउ ॥ कीरतनु निरमोलक हीरा ॥ आनंद गुणी गहीरा ॥ अनहद बाणी पूंजी ॥ संतन हथि राखी कूंजी ॥२॥ सुंन समाधि गुफा तह आसनु ॥ केवल ब्रहम पूरन तह बासनु ॥ भगत संगि प्रभु गोसटि करत ॥ तह हरख न सोग न जनम न मरत ॥३॥ करि किरपा जिसु आपि दिवाइआ ॥ साधसंगि तिनि हरि धनु पाइआ ॥ दइआल पुरख नानक अरदासि ॥ हरि मेरी वरतणि हरि मेरी रासि ॥४॥२४॥३५॥

अर्थ: (हे भाई!) प्यारे प्रभू का खजाना (ऐसा है कि उसको) खुद इस्तेमाल करते हुए और औरों को बाँटते हुए (उसमें) कमी नहीं आती। उस परमातमा के खजाने का अंत नहीं मिलता, उसकी हस्ती का उरला-परला छोर नहीं मिलता।1। रहाउ। (हे भाई! प्यारे प्रभू का खजाना ऐसा है जिसमें उसका) नाम (ही) रतन और जवाहरात हैं, उसमें सत-संतोख और ऊँचे आत्मिक जीवन की सूझ कीमती पदार्थ हैं। वह खजाना सुख, आत्मिक अडोलता व दया के श्रोत हैं। पर, वह खजाना परमात्मा के भक्तों के सुपुर्द होया हुआ है।1। (हे भाई! प्यारे प्रभू का खजाना ऐसा है जिसमें उसका) कीर्तन एक ऐसा हीरा है जिसका मूल्य नहीं पड़ सकता (उस कीर्तन की बरकति से) गुणों के मालिक समुंदर-प्रभू (के मिलाप) का आनंद (प्राप्त होता है)। (कीर्तन की बरकति से पैदा हुई) एक-रस जारी रहने वाली सिफत-सालाह की रौंअ (उस खजाने में मनुष्य के लिए) राशि-पूँजी है। (पर, परमात्मा ने इस खजाने की) कूँजी संतों के हाथ में रखी हुई है।2। (हे भाई! जिस हृदय-घर में वह खजाना आ बसता है) वहाँ ऐसी समाधि बनी रहती है जिसमें कोई मायावी विचार नहीं उठते, (पहाड़ों की कंद्रों की जगह उस हृदय-) गुफा में मनुष्य की सुरति टिकी रहती है, उस हृदय-घर में सिर्फ पूरन परमात्मा का निवास बना रहता है। (जिस भगत के हृदय में वह खजाना प्रगट हो जाता है उस) भगत से प्रभू मिलाप बना लेता है, उस हृदय में खुशी-ग़मी, जनम-मरण (के चक्करों का डर) का कोई असर नहीं होता।3। (पर, हे भाई! सिर्फ) उस मनुष्य ने गुरू की संगति में रह के वह नाम-धन पाया है जिसको प्रभू ने खुद किरपा करके ये धन दिलवाया है। हे दया के श्रोत अकाल-पुरख! (तेरे सेवक) नानक की भी यही आरजू है कि तेरा नाम मेरा सरमाया बना रहे, तेरा नाम मेरी हर वक्त की इस्तेमाल वाली चीज़ बनी रहे।4।24।35।