WhatsApp Image 2024 08 28 at 13.16.54 6e96f815
Daily Mukhwak From Shri Darbar Sahib

Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 762

ਰਾਗੁ ਸੂਹੀ ਮਹਲਾ ੧ ਕੁਚਜੀ
ੴ ਸਤਿਗੁਰ ਪ੍ਰਸਾਦਿ ॥
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥ ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥


ਅਰਥ: (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ ? ਹੇ ਪ੍ਰਭੂ-ਪਤੀ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ)। ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। (ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ- ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ। ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ। ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ, ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ ? ਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ। ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ। ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ, ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ॥੧॥


रागु सूही महला १ कुचजी
ੴ सतिगुर प्रसादि ॥
मंञु कुचजी अमावणि डोसड़े हउ किउ सहु रावणि जाउ जीउ ॥ इक दू इकि चड़ंदीआ कउणु जाणै मेरा नाउ जीउ ॥ जिन्ही सखी सहु राविआ से अ्मबी छावड़ीएहि जीउ ॥ से गुण मंञु न आवनी हउ कै जी दोस धरेउ जीउ ॥ किआ गुण तेरे विथरा हउ किआ किआ घिना तेरा नाउ जीउ ॥ इकतु टोलि न अ्मबड़ा हउ सद कुरबाणै तेरै जाउ जीउ ॥ सुइना रुपा रंगुला मोती तै माणिकु जीउ ॥ से वसतू सहि दितीआ मै तिन्ह सिउ लाइआ चितु जीउ ॥ मंदर मिटी संदड़े पथर कीते रासि जीउ ॥ हउ एनी टोली भुलीअसु तिसु कंत न बैठी पासि जीउ ॥ अ्मबरि कूंजा कुरलीआ बग बहिठे आइ जीउ ॥ सा धन चली साहुरै किआ मुहु देसी अगै जाइ जीउ ॥ सुती सुती झालु थीआ भुली वाटड़ीआसु जीउ ॥ तै सह नालहु मुतीअसु दुखा कूं धरीआसु जीउ ॥ तुधु गुण मै सभि अवगणा इक नानक की अरदासि जीउ ॥ सभि राती सोहागणी मै डोहागणि काई राति जीउ ॥१॥


अर्थ: (हे सखी!) मैंने सही जीवन का ढंग नहीं सिखा, मेरे अंदर इतने अवगुण हैं कि अंदर समां नहीं सकते (इस हालत में) मैं प्रभु-पती को प्रसन्न करने के लिए कैसे जा सकती हूँ ? (उस के दर पर तो) एक दूसरी से बढ़ कर अच्छी से अच्छी हैं, मेरा तो वहां पर कोई नाम भी नहीं जानता। जिन सखिओं ने प्रभु-पती को प्रसन्न कर लिया है वह मानों, (चौमासे में) आम के पेड़ो की ठंडी छांव में बैठी हैं। मेरे अंदर तो वह गुण नहीं है (जिस से प्रभु पती आकर्षित होता है) मैं (अपनी इस अभाग्यता का) दोष ओर किस को दे सकती हूँ ? हे प्रभू-पती! (तूँ बेअंत गुणों का मालक हैं) मैं तेरे कौन कौन से गुण खुल कर बताउ ? और मैं तेरा कौन कौन सा नाम लूँ ? (तेरे अनेकों गुणों को देख कर तेरे अनेकों ही नाम जीव ले रहे हैं)। तेरे बख़से़ हुए किसे एक सुंदर पदार्थ के राहीं भी (तेरी दातों के लेखे तक) नहीं पहुंच सकती (बस!) मैं तेरे तो कुर्बान ही कुर्बान जाती हूँ। (हे सखिए! देख मेरी अभाग्ता!) सोना, चांदी,मोती और हीरा अादि सुंदर कीमती पदार्थ- यह चीजें प्रभू-पती ने मुझे दीं, मैं (उस को भुला कर उस की दी) इन चीजों से प्यार पा लिया। मिट्टी पत्थर आदि के बनाए हुए सुंदर घर-यहीं मैं अपनी रास-पूंजी बना लए। मैं इन सुंदर पदार्थों में ही (फस कर) गलती कर लई, (यह पदार्थ देन वाले) उस खसम-प्रभू के पास मैं ना बैठी। माया के मोह में फस कर जिस जीव-स्त्री के सुभ गुण उस से दूर चले जान, और उस के अंदर बहुत पाखंड ही इक्कठे हो जान, वह जब इस हाल में परलोक जाए तो जा कर परलोक में (प्रभू की हजुरी में) क्या मुख दिखावेंगी ? हे प्रभू! माया के मोह की नींद में मसत पड़ा रहा मुझे बुढापा आ गया, जीवन के सही रास्ते से मैं विछुड़ी होई हूँ। हे पती! मैं तेरे तो विछुड़ी हुई हूँ, मैं बहुत दुःख ही दुःख सहे हुए हैं। हे प्रभू! तूँ बेअंत गुणों वाला हैं, मेरे अंदर सभी अवगुण ही अवगुण हैं फिर भी नानक की बेनती (तेरे ही दर पर) है, कि भागों वाली जीव-स्त्रियाँ तो सदा ही तेरे नाम-रंग में रंगी हुई हैं, मुझे अभागण को भी कोई एक रात बख़स़ (मेरे पर भी कभी मेहर की निगाह कर) ॥१॥


Raag Soohee Mahalaa 1 Kuchjee
Ik Oankaar Satgur Parsaad ||
Mannj Kuchjee Amaavan Ddosarre Hau Kiu Sahu Raavan Jaau Jeeu || Ik Doo Ik Charrandeeaa Kaun Jaanai Meraa Naau Jeeu || Jinhee Sakhee Sahu Raaveaa Se Ambee Shhaavrree_eh Jeeu || Se Gun Mannj N Aavnee Hau Kai Jee Dos Dhhreu Jeeu || Keaa Gun Tere Vithhraa Hau Keaa Keaa Ghenaa Teraa Naau Jeeu || Ikat Ttol N Anbrraa Hau Sad Kurbaanai Terai Jaau Jeeu || Suenaa Rupaa Rangulaa Motee Tai Maanek Jeeu || Se Vastoo Seh Diteeaa Mai Tinh Siu Laaeaa Chit Jeeu || Mandar Mittee Sandrre Pathhar Keete Raas Jeeu || Hau Enee Ttolee Bhuleeas Tis Kant N Baithee Paas Jeeu || Ambar Koonjaa Kurleeaa Bag Behthe Aae Jeeu || Saa Dhhan Chalee Saahurai Keaa Muhu Desee Agai Jaae Jeeu || Sutee Sutee Jhaal Thheeaa Bhulee Vaattrreeaas Jeeu || Tai Seh Naalahu Muteeas Dukhaa Kooñ Dhhreeaas Jeeu || Tudhh Gun Mai Sabh Avganaa Ik Naanak Kee Ardaas Jeeu || Sabh Raatee Sohaagnee Mai Ddohaagan Kaaee Raat Jeeu ||1||


Meaning: I am ungraceful and ill-mannered, full of endless faults. How can I go to enjoy my Husband Lord ? Each of His soul-brides is better than the rest – who even knows my name ? Those brides who enjoy their Husband Lord are very blessed, resting in the shade of the mango tree. I do not have their virtue – who can I blame for this ? Which of Your Virtues, O Lord, should I speak of? Which of Your Names should I chant? I cannot even reach one of Your Virtues. I am forever a sacrifice to You. Gold, silver, pearls and rubies are pleasing. My Husband Lord has blessed me with these things, and I have focused my thoughts on them. Palaces of brick and mud are built and decorated with stones; I have been fooled by these decorations, and I do not sit near my Husband Lord. The cranes shriek overhead in the sky, and the herons have come to rest. The bride has gone to her father-in-law’s house; in the world hereafter, what face will she show ? She kept sleeping as the day dawned; she forgot all about her journey. She separated herself from her Husband Lord, and now she suffers in pain. Virtue is in You, O Lord; I am totally without virtue. This is Nanak’s only prayer: You give all Your nights to the virtuous soul-brides. I know I am unworthy, but isn’t there a night for me as well ? ||1||


hukamnama,
hukamnama from amritsar today,
hukamnama sri Darbar sahib today,
hukamnama sahib,
hukamnama katha manji sahib today,
hukamnama darbar sahib,
hukamnama from  amritsar today with meaning,
hukamnama today,
hukamnama from amritsar today live,
hukamnama sri darbar sahib today live,
hukamnama darbar sahib today,
hukamnama from amritsar today evening,
hukamnama amritsar,
hukamnama amritsar today,
hukamnama aaj ka,
hukamnama ajj da,
hukamnama amritsar darbar sahib,
hukamnama ang
hukamnama ardas,
hukamnama app,
hukamnama ang,
hukamnama amritsar sahib,
aaj da hukamnama,
aj da hukamnama golden temple in punjabi,
aaj ka hukamnama,
ajj da hukamnama darbar sahib amritsar,
aj da hukamnama,
aaj da hukamnama harmandir sahib,
aaj da hukamnama sri  harmandir sahib,
aaj da hukamnama amritsar,
amritsar hukamnama,
aaj ka hukamnama darbar sahib,
Shabad Lyrics In Punjabi
Shabad Lyrics in Hindi
Shabad Lyrics In English

darbar sahib,live darbar sahib,live from sri darbar sahib,live gurbani sri darbar sahib,harmandar sahib,harmandar sahib live,harmandir sahib live,manji sahib katha,live from sri harmandir sahib,hukamnama sahib,sri darbar sahib,sri amritsar sahib,shiromani gurdwara parbandhak committee,sikh saharan,sgpc amritsar,amritsar live,sgpc sri amritsar,sikh sargarmiyan,shiromani gurdwara,waheguru ji,news updates,sgpc latest,sgpc news, sgpc

Dates When this Mukhwaak Comes Again

19 February 2025